ਨਕੋਦਰ, 5 ਸਤੰਬਰ (ਗੁਰਵਿੰਦਰ ਸਿੰਘ)-ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵਲੋਂ ਅਫਸਰਾਂ ਨੂੰ ਹਦਾਇਤ ਕੀਤੀ ਸੀ ਕਿ ਪਟਵਾਰੀ, ਕਾਨੂੰਗੋ ਤੇ ਬੀ.ਡੀ.ਪੀ.ਓ. ਦੀ ਡਿਊਟੀ ਲਗਵਾ ਕੇ ਨੁਕਸਾਨੇ ਗਏ ਮਕਾਨਾਂ ਦਾ ਸਰਵੇ ਕਰਵਾਇਆ ਤੇ 9 ਪਰਿਵਾਰਾਂ ਨੂੰ 1.72 ਲੱਖ ਦੀ ਸਰਕਾਰੀ ਮੱਦਦ ਦੇ ਚੈੱਕ ਮੌਕੇ 'ਤੇ ਹੀ ਵੰਡੇ ਗਏ | ਇਹ ਚੈੱਕ ਬੀਬੀ ਇੰਦਰਜੀਤ ਕੌਰ ਮਾਨ, ਐੱਸ.ਡੀ.ਐੱਮ. ਲਾਲ ਵਿਸ਼ਵਾਸ ਬੈਂਸ, ਬੀ.ਡੀ.ਪੀ.ਓ ਅਭੇ ਚੰਦਰ ਸ਼ੇਖਰ ਤੇ ਨਕੋਦਰ ਦੇ ਕਾਨੂੰਗੋ ਹੁਸਨ ਲਾਲ ਨੇ ਵੰਡੇ | ਇਸ ਮੌਕੇ ਤੇ ਹਲਕਾ ਸੰਗਠਨ ਇੰਚਾਰਜ ਤੇ ਡਾਇਰੈਕਟਰ ਪੰਜਾਬ ਰਾਜ ਜਸਵੀਰ ਸਿੰਘ ਧੰਜਲ, ਨਰੇਸ਼ ਕੁਮਾਰ ਸੀਨੀਅਰ ਆਗੂ, ਸੰਜੀਵ ਅਹੂਜਾ ਸੀਨੀਅਰ ਆਗੂ, ਹਿਮਾਂਸ਼ੂ ਜੈਨ ਜੀ ਸ਼ਹਿਰੀ ਪ੍ਰਧਾਨ, ਅਮਰੀਕ ਸਿੰਘ ਥਿੰਦ ਨਗਰ ਕੌਂਸਲਰ ਆਦਿ ਹਾਜ਼ਰ ਸਨ |