20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਝੱਲੀ ਗੋਤਰ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਭਲਕੇ

Ad Position 21
No active advertisement
ਅਜੀਤ ਡੈਸਕ 06-09-2025
ਆਦਮਪੁਰ, 5 ਸਤੰਬਰ (ਰਮਨ ਦਵੇਸਰ)-ਝੱਲੀ ਗੋਤਰ ਜਠੇਰਿਆਂ ਦਾ ਸਲਾਨਾ 34ਵਾਂ ਜੋੜ ਮੇਲਾ 7 ਸਤੰਬਰ ਨੂੰ ਪਿੰਡ ਲਹਿਲੀ ਕਲਾ ਨੇੜੇ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਾਇਆ ਜਾ ਰਿਹਾ ਹੈ | ਇਸ ਮੌਕੇ ਮੁੱਖ ਸੇਵਾਦਾਰ ਸੁੱਚਾ ਸਿੰਘ ਆਦਮਪੁਰ ਨੇ ਦੱਸਿਆ ਕਿ ਜਠੇਰਿਆਂ ਦੇ ਸਥਾਨ 'ਤੇ ਵਿਧੀ ਅਨੁਸਾਰ ਪੂਜਾ ਕੀਤੀ ਜਾਵੇਗੀ ਤੇ ਬਾਬਾ ਜੀ ਦਾ ਨਿਸ਼ਾਨ ਸਾਹਿਬ ਚੜ੍ਹਾਇਆ ਜਾਵੇਗਾ | ਸੰਗਤਾਂ ਲਈ ਚਾਹ ਪਕੌੜਿਆਂ ਦੇ ਲੰਗਰ ਲਗਾਇਆ ਜਾਵੇਗਾ | ਉਸ ਉਪਰੰਤ ਕੀਰਤਨੀ ਜੱਥੇ ਵਲੋਂ ਸੰਗਤਾ ਨੂੰ ਬਾਣੀ ਨਾਲ ਜੋੜਿਆ ਜਾਵੇਗਾ | ਇਸ ਮੌਕੇ ਪ੍ਰਧਾਨ ਸੁੱਚਾ ਸਿੰਘ ਆਦਮਪੁਰ, ਕੈਸੀਆਰ ਸੁਖਵਿੰਦਰ ਸਿੰਘ ਮਾਰੂਲੇ, ਸੂਬੇਦਾਰ ਗੁਰਮੇਲ ਸਿੰਘ, ਸਰਪੰਚ ਚਰਨ ਦਾਸ ਤੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਮ.ਸੀ. ਸਤੀਸ਼ ਰਿਹਾਨ ਵਲੋਂ ਲੋੜਵੰਦ ਲੋਕਾਂ ਲਈ ਤਰਪਾਲਾਂ ਵੰਡਣ ਦੀ ਸੇਵਾ <br/> ਅਗਲੀ ਖ਼ਬਰ ਵਿਧਾਇਕਾ ਬੀਬੀ ਇੰਦਰਜੀਤ ਮਾਨ ਦੇ ਯਤਨਾਂ ਸਦਕਾ ਬਰਸਾਤ ਨਾਲ ਨੁਕਸਾਨੇ ਗਏ ਮਕਾਨਾਂ ਲਈ ਕੀਤੀ ਗਰਾਂਟ ਜਾਰੀ
Ad Position 24