16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜਲੰਧਰ ਜ਼ੋਨ ਵਲੋਂ ਅੰਮਿ੍ਤਸਰ ਦੇ ਕਈ ਬੀਅਰ ਬਾਰਾਂ 'ਤੇ ਕਾਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਜਲੰਧਰ, ਆਬਕਾਰੀ ਵਿਭਾਗ ਜਲੰਧਰ ਜ਼ੋਨ ਦੀ ਟੀਮਾਂ ਵੱਲੋਂ ਅੰਮਿ੍ਤਸਰ ਵਿਚ ਬੀਅਰ ਬਾਰ ਵੱਲੋਂ ਆਬਕਾਰੀ ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਗਈ ਹੈ | ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਬੋਨ ਚਿੱਕ ਬਾਰ, ਐਲਗਿਨ ਕੈਫ਼ੇ ਬਾਰ, ਕਾਸਾ ਅਰਟੈਸਾ ਬਾਰ ਨੂੰ ਇੱਕ ਮਹੀਨੇ ਲਈ ਬੰਦ ਰੱਖਣ ਦੀ ਹਦਾਇਤ ਦਿੱਤੀ ਹੈ ਕਿਉਂਕਿ ਉਕਤ ਬੀਅਰ ਬਾਰ ਰਾਤ 1 ਵਜੇ ਤੋਂ ਬਾਅਦ ਵੀ ਖੋਲੇ ਗਏ ਸਨ ਤੇ ਇਸੇ ਤਰਾਂ ਨਾਲ ਬਰਿਊ ਡਾਗ ਬਾਰ ਦਾ ਲਾਇਸੈਂਸ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਉਕਤ ਬੀਅਰ ਬਾਰ ਵਿਚ ਹਰਿਆਣਾ ਦੀ ਬਣੀ ਬੀਅਰ ਫੜ੍ਹੀ ਗਈ ਸੀ | ਜਿਸ 'ਤੇ ਡੀ. ਈ. ਟੀ. ਸੀ. ਵੱਲੋਂ ਇਹ ਕਾਰਵਾਈ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਰਾਮਾ ਮੰਡੀ ਅਤੇ ਹਰਿਆਣਾ ਸ਼ਰਾਬ ਗਰੁੱਪ ਦੇ ਅੱਜ ਤੋਂ ਬੰਦ ਰਹਿਣਗੇ 49 ਠੇਕੇ ਅਗਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਡਿਪਟੀ ਮੇਅਰ ਮਲਕੀਤ ਸੁਭਾਨਾ ਪਹੁੰਚੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ
Ad Position 24