ਜਲੰਧਰ, 24 ਸਤੰਬਰ (ਸ਼ੈਲੀ)-ਨਰਾਤਿਆਂ ਦੇ ਸ਼ੁੱਭ ਮੌਕੇ 'ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਵਧੀਕ ਕੇਂਦਰੀ ਕਮਿਸ਼ਨਰ ਰਾਜੀਵ ਬਿਸ਼ਟ ਨੇ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਿਆ ਤੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਖੇਤਰੀ ਕਮਿਸ਼ਨਰ ਸ਼੍ਰੀਮਤੀ ਰੀਨਾ ਮੰਡਲ, ਖੇਤਰੀ ਕਮਿਸ਼ਨਰ ਅਮਿੱਤ ਸਿੰਗਲਾ, ਖੇਤਰੀ ਕਮਿਸ਼ਨਰ ਰਿਤੇਸ਼ ਸੈਣੀ, ਈ.ਓ. ਅਰਵਿੰਦ ਭਾਰਤੀ, ਈ.ਓ. ਗੌਰਵ ਪਾਲ, ਡੀ.ਪੀ.ਏ. ਪੰਕਜ ਸਰਪਾਲ, ਈ.ਓ. ਦੀਪਕ ਕੁਮਾਰ, ਏ.ਐੱਸ. ਓ. ਗੁਰਦੀਪ ਸਿੰਘ ਅਤੇ ਰਾਜੂ ਸ਼ਰਮਾ ਵੀ ਮਾਂ ਦੇ ਪਵਿੱਤਰ ਚਰਨਾਂ ਵਿਚ ਮੌਜੂਦ ਸਨ | ਸਾਰੇ ਅਧਿਕਾਰੀਆਂ ਨੇ ਮਾਤਾ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ | ਉਨ੍ਹਾਂ ਨੇ ਮੰਦਰ ਕੰਪਲੈਕਸ ਵਿਚ ਚੱਲ ਰਹੇ ਵਿਕਾਸ ਅਤੇ ਨਿਰਮਾਣ ਕਾਰਜਾਂ ਲਈ ਪ੍ਰਬੰਧਕ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ |