14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੱਛਮੀ ਹਲਕੇ ਦੇ ਕਰੋੜਾਂ ਦੀ ਲਾਗਤ ਵਾਲੇ ਖੁੱਲੇ੍ਹ ਵਿਕਾਸ ਕੰਮਾਂ ਦੇ ਟੈਂਡਰ

Ad Position 21
No active advertisement
ਅਜੀਤ ਡੈਸਕ 25-09-2025
ਜਲੰਧਰ, 24 ਸਤੰਬਰ (ਸ਼ਿਵ)-ਪੱਛਮੀ ਵਿਧਾਨ ਸਭਾ ਹਲਕੇ ਦੇ ਕਰੋੜਾਂ ਦੇ ਜਿਹੜੇ ਟੈਂਡਰ ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਸ਼ਿਕਾਇਤ ਹੋਣ ਤੋਂ ਬਾਅਦ ਨਹੀਂ ਖੋਲੇ ਗਏ ਸੀ ਤੇ 80 ਟੈਂਡਰਾਂ ਵਿਚੋਂ ਸਿਰਫ਼ 2 ਟੈਂਡਰ ਖੋਲੇ ਗਏ ਸਨ ਤੇ ਅੱਜ ਨਿਗਮ ਪ੍ਰਸ਼ਾਸਨ ਵਲੋਂ 78 ਟੈਂਡਰਾਂ ਦੀ ਤਕਨੀਕੀ ਬਿਡ ਖ਼ੋਲ ਦਿੱਤੀ ਗਈ ਸੀ, ਜਿਸ ਵਿਚ ਨਿਗਮ ਦੇ ਅਫ਼ਸਰਾਂ ਵਲੋਂ ਟੈਂਡਰਾਂ ਨੂੰ ਪਾਏ ਜਾਣ ਵਾਲੇ ਠੇਕੇਦਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ | ਇਕ ਜਾਣਕਾਰੀ ਮੁਤਾਬਕ ਇਨ੍ਹਾਂ ਟੈਂਡਰਾਂ ਦੀ ਸ਼ਿਕਾਇਤ ਪੰਜਾਬ ਸਰਕਾਰ ਕੋਲ ਇਸ ਕਰਕੇ ਪੁੱਜ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕਈ ਵਾਰਡਾਂ ਵਿਚ ਸਾਂਭ ਸੰਭਾਲ ਦੀ ਲਾਗਤ 9 ਲੱਖ ਜਾਂ ਇਸ ਦੇ ਆਸਪਾਸ ਰੱਖੀ ਗਈ ਹੈ | ਜਦਕਿ 90 ਫ਼ੀਸਦੀ ਟੈਂਡਰ 10 ਲੱਖ ਦੀ ਰਕਮ ਤੋਂ ਘੱਟ ਹਨ ਤਾਂ ਕਿਉਂਕਿ ਜੇਕਰ ਕੋਈ ਟੈਂਡਰ 10 ਲੱਖ ਤੋਂ ਘੱਟ ਹੋਵੇ ਤਾਂ ਉਹ ਥਰਡ ਪਾਰਟੀ ਦੀ ਜਾਂਚ ਵਿਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ ਹੈ | ਉਂਜ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕਈ ਟੈਂਡਰਾਂ ਦੀ ਸ਼ਿਕਾਇਤ ਪੁੱਜੀ ਸੀ ਤਾਂ ਅਜੇ ਇਨ੍ਹਾਂ ਟੈਂਡਰਾਂ ਬਾਰੇ ਜਾਂਚ ਦਾ ਕੰਮ ਪੂਰਨ ਨਹੀਂ ਹੋ ਸਕਿਆ ਹੈ | ਕਈ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਟੈਂਡਰਾਂ ਦੀ ਜਾਂਚ ਦਾ ਕੰਮ ਪੂਰਾ ਨਹੀਂ ਹੋਇਆ ਜਾਂ ਜਾਂਚ ਨਹੀਂ ਹੋਈ ਹੈ ਤਾਕਿ ਟੈਂਡਰ ਖੁੱਲ ਸਕਦੇ ਹਨ | ਉਂਝ ਇਸ ਮਾਮਲੇ 'ਤੇ ਲੋਕ ਸਵਾਲੀਆ ਨਿਸ਼ਾਨ ਉਠਾ ਸਕਦੇ ਹਨ | ਇਸ ਤੋਂ ਪਹਿਲਾਂ ਮੇਅਰ ਵਨੀਤ ਧੀਰ ਨੇ ਪੱਛਮੀ ਵਿਧਾਨ ਸਭਾ ਹਲਕੇ ਵਿਚ ਉਨ੍ਹਾਂ ਕਰੋੜਾਂ ਦੇ ਟੈਂਡਰਾਂ ਨੂੰ ਰੱਦ ਕਰ ਦਿੱਤਾ ਸੀ ਜਿਨ੍ਹਾਂ ਵਿਚ ਠੇਕੇਦਾਰਾਂ ਵਲੋਂ ਪੂਲ ਕਰਕੇ ਨਿਗਮ ਨੂੰ ਜ਼ਿਆਦਾ ਛੋਟ ਨਹੀਂ ਦਿੱਤੀ ਗਈ ਸੀ | ਇਹ ਟੈਂਡਰ ਰੱਦ ਹੋਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਵਲੋਂ ਹੁਣ 78 ਟੈਂਡਰਾਂ ਨੂੰ ਖੋਲਿ੍ਹਆ ਗਿਆ ਹੈ ਤੇ ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਠੇਕੇਦਾਰਾਂ ਨੂੰ ਕੰਮ ਅਲਾਟ ਕੀਤੇ ਜਾ ਸਕਦੇ ਹਨ | ਉਧਰ ਕੁੱਝ ਹਲਕਿਆਂ ਵਿਚ ਕਰੋੜਾਂ ਰੁਪਏ ਦੇ ਕੰਮਾਂ ਦੇ ਉਦਘਾਟਨ ਹੋਣੇ ਹਨ ਤੇ ਇਹ ਅਜੇ ਲੰਬਿਤ ਪਏ ਹਨ | ਆਮ ਆਦਮੀ ਪਾਰਟੀ ਦੇ ਕਈ ਆਗੂ ਇਨ੍ਹਾਂ ਕੰਮਾਂ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ਨੂੰ ਹੁਣ ਕਾਫੀ ਘੱਟ ਸਮਾਂ ਰਹਿ ਗਿਆ ਹੈ ਤੇ ਨਿਗਮ ਪ੍ਰਸ਼ਾਸਨ ਨੂੰ ਲੰਬਿਤ ਪਈ ਕੰਮਾਂ ਨੂੰ ਜਲਦੀ ਸ਼ੁਰੂ ਕਰਵਾਉਣਾ ਚਾਹੀਦਾ ਹੈ ਤਾਂ ਚੋਣਾਂ ਵਿਚ ਪਾਰਟੀ ਨੂੰ ਇਸ ਦਾ ਲਾਭ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਐੱਲ.ਪੀ.ਯੂ. ਵਿਖੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਨੇ ਯੂ.ਕੇ.-ਭਾਰਤ ਸਾਂਝੇਦਾਰੀ ਨੂੰ ਵਧਾਇਆ <br/> ਅਗਲੀ ਖ਼ਬਰ ਰਾਜੀਵ ਬਿਸ਼ਟ ਤੇ ਹੋਰਾਂ ਨੇ ਸ੍ਰੀ ਦੇਵੀ ਤਾਲਾਬ ਮੰਦਿਰ ਮੱਥਾ ਟੇਕਿਆ <br/>
Ad Position 24