14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਫਾਦਰ ਥੌਮਸ ਕੀਪਰਥ ਦੀ ਅਗਵਾਈ ਹੇਠ ਮਸੀਹੀ ਭਾਈਚਾਰੇ ਦੀ ਮੀਟਿੰਗ <br/>

Ad Position 21
No active advertisement
ਫਾਦਰ ਥੌਮਸ ਕੀਪਰਥ ਦੀ ਅਗਵਾਈ ਹੇਠ ਮਸੀਹੀ ਭਾਈਚਾਰੇ ਦੀ ਮੀਟਿੰਗ 'ਚ ਸ਼ਾਮਿਲ ਧਾਰਮਿਕ ਆਗੂ ਤੇ ਹੋਰ ਸ਼ਖ਼ਸੀਅਤਾਂ | ਅਜੀਤ ਤਸਵੀਰ <br/> 25-09-2025
ਜਲੰਧਰ, 24 ਸਤੰਬਰ (ਜਸਪਾਲ ਸਿੰਘ)-ਸੇਂਟ ਮੈਰੀਜ ਕੈਥਿਡਰਲ ਚਰਚ ਜਲੰਧਰ ਛਾਉਣੀ ਵਿਖੇ ਮਸੀਹੀ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਫਾਦਰ ਥੌਮਸ ਕੀਪਰਥ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮਾਂ ਮਰੀਅਮ ਦੀ ਯਾਦ 'ਚ ਹਰ ਸਾਲ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਸੀਹੀ ਆਗੂ ਸੂਰਜ ਮਸੀਹ ਫੋਲੜੀਵਾਲ ਨੇ ਦੱਸਿਆ ਕਿ ਇਸ ਵਾਰ ਮਾਂ ਮਰੀਅਮ ਦੀ ਯਾਦ 'ਚ ਸਮਾਗਮ 24 ਅਕਤੂਬਰ ਤੋਂ ਸ਼ੁਰੂ ਹੋਵੇਗਾ ਤੇ 9 ਦਿਨ ਤੱਕ ਚੱਲੇਗਾ | ਜਦਕਿ 3 ਨਵੰਬਰ ਨੂੰ ਵਿਸ਼ਾਲ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਜਲੰਧਰ ਡਾਇਓਸਿਸ ਦੇ ਸਾਰੇ ਫਾਦਰ ਸਾਹਿਬਾਨ ਤੇ ਪੰਜਾਬ, ਹਰਿਆਣਾ ਤੇ ਹਿਮਾਚਲ ਤੋਂ ਮਸੀਹੀ ਭਾਈਚਾਰੇ ਦੇ ਲੋਕ ਸ਼ਾਮਿਲ ਹੋਣਗੇ | ਸੂਰਜ ਮਸੀਹ ਨੇ ਦੱਸਿਆ ਕਿ ਮੇਲਾ ਦੀਆਂ ਤਿਆਰੀਆਂ ਸੰਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਇਸ ਮੌਕੇ ਫਾਦਰ ਥੌਮਸ ਕੀਪਰਥ ਤੋਂ ਇਲਾਵਾ ਫਾਦਰ ਐਂਥਨੀ ਤੁਰਤੀ, ਫਾਦਰ ਥੌਮਸ ਕਾਲੰਚਰੀ, ਫਾਦਰ ਜੌਹਨ, ਫਾਦਰ ਪੀਟਰ ਹੰਸ, ਫਾਦਰ ਜੀਬੂ, ਫਾਦਰ ਰੌਬਿਨ, ਫਾਦਰ ਚੀਰੋਵਿਲ, ਫਾਦਰ ਮਾਰਟਿਨ ਸਾਦਿਕ, ਅਨਿਲ ਮਸੀਹ, ਲੱਕੀ ਸੰਸਾਰਪੁਰ, ਰੌਬਟ ਮਸੀਹ, ਲਾਰੈਂਸ ਮਸੀਹ, ਰਵੀ ਮਸੀਹ, ਮੈਡਮ ਅਨੂੰ, ਸਿਸਟਰ ਪੌਲੀਨ, ਬਾਬੂ ਜੌਹਨ, ਰਾਜਵੀਰ ਤੇ ਪਲੂਸ ਬਾਬੂ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ 'ਚ ਨੌਜਵਾਨ ਨਸ਼ਾ ਮੁਕਤੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਐੱਲ.ਪੀ.ਯੂ. ਵਿਖੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਨੇ ਯੂ.ਕੇ.-ਭਾਰਤ ਸਾਂਝੇਦਾਰੀ ਨੂੰ ਵਧਾਇਆ <br/>
Ad Position 24