16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੀ.ਐੱਚ.ਸੀ. ਸ਼ੰਕਰ ਨੇ ਮੰਦਰ 'ਚ ਲਗਾਇਆ ਮੈਡੀਕਲ ਕੈਂਪ <br/>

Ad Position 21
No active advertisement
ਸੀ.ਐੱਚ.ਸੀ ਸ਼ੰਕਰ ਵਲੋਂ ਭਾਈ ਹਜ਼ਾਰੀ ਮੰਦਰ ਵਿਖੇ ਲਗਾਏ ਮੈਡੀਕਲ ਜਾਂਚ ਕੈਂਪ ਦੌਰਾਨ ਮੌਜੂਦ ਡਾ: ਮਾਨਵ ਮੱਟੂ, ਨਰਸਿੰਗ ਸਿਸਟਰ ਜਸਵਿੰਦਰ ਕੌਰ ਤੇ ਹੋਰ | ਤਸਵੀਰ : ਗੁਰਵਿੰਦਰ ਸਿੰਘ <br/> 25-09-2025
ਨਕੋਦਰ, 24 ਸਤੰਬਰ (ਗੁਰਵਿੰਦਰ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਸਿਹਤ ਵਿਭਾਗ ਨੂੰ ਮੈਡੀਕਲ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ | ਜਿਸ ਤਹਿਤ ਸੀ.ਐੱਚ.ਸੀ ਸ਼ੰਕਰ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ: ਪ੍ਰਤੀਭਾ ਮੰਗੋਤਰਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੈਡੀਕਲ ਅਫ਼ਸਰ ਡਾ: ਅਮਨਦੀਪ ਗਿੱਲ ਦੀ ਅਗਵਾਈ ਹੇਠ ਭਾਈ ਹਜ਼ਾਰੀ ਮੰਦਰ ਸ਼ੰਕਰ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਡਾ: ਮਾਨਵ ਮੱਟੂ, ਨਰਸਿੰਗ ਸਿਸਟਰ ਜਸਵਿੰਦਰ ਕੌਰ ਆਪਣੀ ਟੀਮ ਸਮੇਤ ਪਹੁੰਚੇ, ਜਿਨ੍ਹਾਂ ਵਲੋਂ ਕਰੀਬ 155 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਐੱਸ.ਐੱਮ.ਓ ਸ਼ੰਕਰ ਡਾ: ਪ੍ਰਤੀਭਾ ਮੰਗੋਤਰਾ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਸੰਬੰਧੀ ਸੀ.ਐੱਚ.ਸੀ ਵਲੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਆਪਣੀ ਸਿਹਤ ਦੀ ਜਾਂਚ ਕਰਵਾ ਸਕਣ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸੀ.ਐੱਚ.ਸੀ ਸ਼ੰਕਰ ਵਲੋਂ ਇਹ ਕੈਂਪ ਜਾਰੀ ਰਹਿਣਗੇ | ਇਸ ਮੌਕੇ ਆਸ਼ਾ ਵਰਕਰ ਸੀਮਾ ਰਾਣੀ, ਸਿਮਰਨ ਤੇ ਭਾਰਤ ਨਰਸਿੰਗ ਕਾਲਜ ਮੁੱਦਾ ਦੇ ਵਿਦਿਆਰਥੀ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਰਨ ਉਪਰੰਤ ਰਜਿੰਦਰ ਕੁਮਾਰ ਦੀਆਂ ਅੱਖਾਂ ਦਾਨ ਦੇਣ 'ਤੇ ਪਰਿਵਾਰ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਅੰਮਿ੍ਤਪਾਲ ਧਨੋਆ ਦੇ ਦਿਹਾਂਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ-ਚੱਠਾ
Ad Position 24