11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਨਵੇਸ਼ਿਕਾ ਭੌਤਿਕ ਵਿਗਿਆਨ ਭਾਰਤ ਟੂਰ ਦਾ ਸੁਆਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਵਿਖੇ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 26-09-2025
ਜਲੰਧਰ, 25 ਸਤੰਬਰ (ਹਰਵਿੰਦਰ ਸਿੰਘ ਫੁੱਲ)-ਐਨ.ਏ.ਐਨ.ਆਈ ਅਤੇ ਆਈ.ਏ.ਪੀ.ਟੀ ਦੀ ਇੱਕ ਪਹਿਲਕਦਮੀ ਦੇ ਹਿੱਸੇ ਵਜੋਂ, ਜੀ.ਪੀ.ਐਸ-ਸਮਰੱਥ ਭÏਤਿਕ ਵਿਗਿਆਨ ਮਸ਼ਾਲ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ•ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚੋਂ ਲੰਘਦੀ ਹੋਈ, ਸੁਆਮੀ ਸੰਤ ਦਾਸ ਪਬਲਿਕ ਸਕੂਲ, ਜਲੰਧਰ ਦੇ ਕੈਂਪਸ ਵਿਖੇ ਪਹੁੰਚੀ¢ ਪ੍ਰਸਿੱਧ ਭÏਤਿਕ ਵਿਗਿਆਨੀ ਪਦਮ ਸ਼੍ਰੀ ਪ੍ਰੋਫੈਸਰ ਐਚ.ਸੀ. ਵਰਮਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ, ਇਸ ਪਹਿਲਕਦਮੀ ਦਾ ਉਦੇਸ਼ ਇੰਟਰਐਕਟਿਵ ਭÏਤਿਕ ਵਿਗਿਆਨ ਪ੍ਰਦਰਸ਼ਨਾਂ ਰਾਹੀਂ ਨÏਜਵਾਨ ਮਨਾਂ ਨੂੰ ਜਗਾਉਣਾ ਹੈ¢ ਇਸ ਮÏਕੇ 'ਭÏਤਿਕ ਵਿਗਿਆਨ ਦੇ ਪਿੱਛੇ ਜਾਦੂ' ਸਿਰਲੇਖ ਵਾਲਾ ਇੱਕ ਦਿਲਚਸਪ ਮੁਕਾਬਲਾ ਆਯੋਜਿਤ ਕੀਤਾ ਗਿਆ¢ ਇਸ ਸਮਾਗਮ ਦਾ ਸੰਚਾਲਨ ਡਾ. ਨੀਤੂ ਵਰਮਾ, ਕੇ.ਐਮ.ਵੀ. ਅਨਵੇਸ਼ਿਕਾ ਕੋਆਰਡੀਨੇਟਰ ਦੁਆਰਾ ਕੀਤਾ ਗਿਆ ਅਤੇ ਜਿਊਰੀ ਵਿੱਚ ਕੇ.ਐਮ.ਵੀ. ਕਾਲਜ, ਜਲੰਧਰ ਦੇ ਐਸੋਸੀਏਟ ਪ੍ਰੋਫੈਸਰ ਡਾ. ਹਰਲੀਨ ਸਿੰਘ ਅਤੇ ਡਾ. ਸੋਨਿਕ ਭਾਟੀਆ ਸ਼ਾਮਲ ਸਨ¢ ਮੁਕਾਬਲੇ ਵਿੱਚ ਵੀਹ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਪ੍ਰਯੋਗਾਂ ਦਾ ਪ੍ਰਦਰਸ਼ਨ ਕਰਦੇ ਹੋਏ ਗਤੀਵਿਧੀਆਂ ਦੇ ਪਿੱਛੇ ਵਿਗਿਆਨਕ ਸਿਧਾਂਤਾਂ ਦੀ ਵਿਆਖਿਆ ਕੀਤੀ¢ ਅਨਵੇਸ਼ਿਕਾ ਟੀਮ ਨੇ ਇੱਕ ਸ਼ਾਨਦਾਰ ਪ੍ਰਯੋਗਾਤਮਕ ਪ੍ਰਦਰਸ਼ਨ ਅਤੇ ਲੇਪਟਨ ਕੁਇਜ਼ ਵੀ ਕੀਤਾ¢ ਮੁਕਾਬਲੇ ਦਾ ਪਹਿਲਾ ਸਥਾਨ ਸੇਠ ਹੁਕਮ ਚੰਦ ਸਕੂਲ, ਜਲੰਧਰ ਤੋਂ ਧਰੁਵੀ ਸ਼ਰਮਾ, ਕਾਸ਼ਵੀ ਸਹਿਗਲ ਅਤੇ ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਤੋਂ ਰਿਦਿਕਾ ਸੂਦ ਅਤੇ ਨਵਲਪ੍ਰੀਤ ਕÏਰ ਨੇ ਪ੍ਰਾਪਤ ਕੀਤਾ¢ ਦੂਜਾ ਸਥਾਨ ਦਿੱਲੀ ਪਬਲਿਕ ਸਕੂਲ ਜਲੰਧਰ ਤੋਂ ਅਨੀਸ਼ਕਾ ਜੈਨ ਅਤੇ ਕਿਆਰਾ ਸਹਿਗਲ ਨੇ ਪ੍ਰਾਪਤ ਕੀਤਾ¢ ਤੀਜਾ ਸਥਾਨ ਸੁਆਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਤੋਂ ਸਵੈਮ ਅਤੇ ਤਨਿਸ਼ਕ ਚੱਢਾ ਨੇ ਹਾਸਲ ਕੀਤਾ¢ ਸਕੂਲ ਦੇ ਪਿ੍ੰਸੀਪਲ, ਡਾ. ਸੋਨੀਆ ਮਾਗੋ ਨੇ ਭਾਗੀਦਾਰਾਂ ਦੀਆਂ ਪੇਸ਼ਕਾਰੀਆਂ ਦੀ ਖੂਬ ਸ਼ਲਾਘਾ ਕੀਤੀ ਅਤੇ ਉਨ•ਾਂ ਨੂੰ ਆਪਣੇ ਸੰਪੂਰਨ ਵਿਕਾਸ ਲਈ ਵਿਗਿਆਨਕ ਦਿ੍ਸ਼ਟੀਕੋਣ ਨੂੰ ਅਪਨਾਉਣ ਅਤੇ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਦੁਆਬਾ ਕਾਲਜ ਵਿਖੇ ਆਯੁਰਵੇਦ ਫਾਰ ਪੀਪਲ ਐਂਡ ਪਲੈਨੇਟ ਵਿਸ਼ੇ 'ਤੇ ਸੈਮੀਨਾਰ <br/> ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਗੁਰਦੁਆਰਾ ਸੈਂਟਰਲ ਟਾਉਨ ਵਿਖੇ ਕਰਵਾਇਆ ਗੁਰਮਤਿ ਸਮਾਗਮ <br/>
Ad Position 24