11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਕਤੂਬਰ ਵਿਚ ਹੋ ਸਕਦਾ ਹੈ ਜਲੰਧਰ ਭਾਜਪਾ ਦੇ ਨਵੇਂ ਪ੍ਰਧਾਨ ਦੇ ਨਾਂਅ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 26-09-2025
ਜਲੰਧਰ, 25 ਸਤੰਬਰ (ਸ਼ਿਵ)-ਪੰਜਾਬ ਭਾਜਪਾ ਵੱਲੋਂ ਜ਼ਿਆਦਾਤਰ ਜ਼ਿਲਿ੍ਹਆਂ ਵਿਚ ਚੋਣ ਰਾਹੀਂ ਜ਼ਿਲਿ੍ਹਆਂ ਦੇ ਪ੍ਰਧਾਨ ਬਣਾਉਣ ਤੋਂ ਬਾਅਦ ਹੁਣ ਜਲੰਧਰ ਸਮੇਤ ਉਨਾਂ ਜ਼ਿਲਿ੍ਹਆਂ ਵਿਚ ਹੁਣ ਸਿੱਧੇ ਹੀ ਨਵੇਂ ਭਾਜਪਾ ਪ੍ਰਧਾਨ ਦੇ ਲਗਾਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਜਿੱਥੇ ਕਿ ਮੰਡਲ ਪ੍ਰਧਾਨ ਨਹੀਂ ਚੁਣੇ ਜਾ ਸਕੇ ਹਨ | ਭਾਜਪਾ ਪ੍ਰਧਾਨ ਦੀ ਚੋਣ ਲਈ ਪਹਿਲਾਂ ਮੰਡਲ ਪ੍ਰਧਾਨਾਂ ਦੀ ਚੋਣ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਪ੍ਰਧਾਨ ਚੁਣੇ ਜਾਂਦੇ ਹਨ ਪਰ ਜਲੰਧਰ ਵਿਚ ਮੰਡਲ ਪ੍ਰਧਾਨਾਂ ਦੀ ਚੋਣ ਕਿਸੇ ਕਾਰਨਾਂ ਕਰਕੇ ਨਹੀਂ ਹੋ ਸਕੀ ਹੈ ਤੇ ਹੁਣ ਜਦੋਂ ਕਿ ਪੰਜਾਬ ਭਾਜਪਾ ਨੇ ਚੋਣ ਰਾਹੀਂ 50 ਫੀਸਦੀ ਤੋਂ ਜ਼ਿਆਦਾ ਜ਼ਿਲਿ੍ਹਆਂ ਦੇ ਪ੍ਰਧਾਨ ਚੋਣਾਂ ਰਾਹੀਂ ਬਣਵਾ ਲਏ ਹਨ ਤਾਂ ਇਸ ਕਰਕੇ ਹੁਣ ਪਾਰਟੀ ਬਾਕੀ ਬਚੇ ਜ਼ਿਲਿ੍ਹਆਂ ਵਿਚ ਸਿੱਧੇ ਪ੍ਰਧਾਨਾਂ ਲਈ ਨਾਵਾਂ ਦਾ ਐਲਾਨ ਕਰ ਸਕਦੀ ਹੈ | ਜਲੰਧਰ ਭਾਜਪਾ ਨੂੰ ਵੀ ਜਲਦੀ ਹੀ ਨਵਾਂ ਪ੍ਰਧਾਨ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਭਾਜਪਾ ਵਰਕਰਾਂ ਨੂੰ ਵੀ ਆਸ ਹੈ ਕਿ ਅਕਤੂਬਰ ਵਿਚ ਨਵੇਂ ਭਾਜਪਾ ਪ੍ਰਧਾਨ ਦੇ ਨਾਂਅ ਦਾ ਸਿੱਧੇ ਹੀ ਐਲਾਨ ਕੀਤਾ ਜਾ ਸਕਦਾ ਹੈ | ਜਲੰਧਰ ਵਿਚ ਲੰਬੇ ਸਮੇਂ ਤੋਂ ਭਾਜਪਾ ਪ੍ਰਧਾਨ ਦੀ ਚੋਣ ਲਈ ਸਰਗਰਮੀਆਂ ਚੱਲਦੀਆਂ ਰਹੀਆਂ ਹਨ | ਭਾਜਪਾ ਪ੍ਰਧਾਨ ਦੇ ਨਾਵਾਂ ਲਈ ਕਈ ਨਾਵਾਂ ਦੀ ਚਰਚਾ ਹੁੰਦੀ ਰਹੀ ਹੈ ਤੇ ਕਈ ਸੀਨੀਅਰ ਆਗੂ ਆਪਣੇ ਧੜੇ ਦੇ ਵੀ ਆਗੂਆਂ ਨੂੰ ਪ੍ਰਧਾਨ ਬਣਾਉਣ ਲਈ ਅੰਦਰਖਾਤੇ ਕਾਫੀ ਸਰਗਰਮ ਦੱਸੇ ਜਾ ਰਹੇ ਹਨ | ਇਸ ਵੇਲੇ ਜਲੰਧਰ ਭਾਜਪਾ ਪ੍ਰਧਾਨ ਲਈ ਜਿਨਾਂ ਆਗੂਆਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਉਨਾਂ ਵਿਚ ਜਲੰਧਰ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਦਾ ਨਾਂਅ ਲਿਆ ਜਾ ਰਿਹਾ ਹੈ ਜਿਨਾਂ ਵੱਲੋਂ ਲਗਾਤਾਰ ਪਾਰਟੀ ਵਿਚ ਲੰਬੇ ਸਮੇਂ ਤੋਂ ਲਗਾਤਾਰ ਸਰਗਰਮ ਰਹੇ ਹਨ | ਭਾਜਪਾ ਕਿਸਾਨ ਮੋਰਚਾ ਪੰਜਾਬ ਯੂਨਿਟ ਵਿਚ ਜ਼ਿੰਮੇਵਾਰੀ ਨਿਭਾਅ ਰਹੇ ਸਤਨਾਮ ਸਿੰਘ ਬਿੱਟਾ ਦਾ ਨਾਂਅ ਵੀ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰ ਵਿਚ ਸ਼ਾਮਿਲ ਹੈ | ਸ. ਬਿੱਟਾ ਧਾਕੜ ਆਗੂਆਂ ਵਿਚੋਂ ਗਿਣੇ ਜਾਂਦੇ ਹਨ ਤੇ ਉਹ ਭਾਜਪਾ ਵਿਚ ਸਭ ਤੋਂ ਪਹਿਲਾਂ 2022 ਵਿਚ ਸ਼ਾਮਿਲ ਹੋਏ ਸੀ | ਉਂਜ ਉਹ ਸਿਆਸਤ ਵਿਚ ਕਾਫੀ ਲੰਬੇ ਸਮੇਂ ਤੋਂ ਸਰਗਰਮ ਹਨ | ਭਾਜਪਾ ਦੇ ਖੇਡ ਸੈੱਲ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਸੰਨ੍ਹੀ ਸ਼ਰਮਾ ਵੀ ਪ੍ਰਧਾਨ ਦੇ ਦਾਅਵੇਦਾਰਾਂ ਵਿਚ ਸ਼ਾਮਿਲ ਹਨ | ਹੋਰ ਦਾਅਵੇਦਾਰਾਂ ਵਿਚ ਦਿਹਾਤੀ ਭਾਜਪਾ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਵੀ ਸ਼ਾਮਿਲ ਹਨ ਜਿਹੜੇ ਕਿ ਸ਼ਹਿਰੀ ਭਾਜਪਾ ਯੂਨਿਟ ਨਾਲ ਵੀ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਹਨ | ਪ੍ਰਧਾਨਗੀ ਲਈ ਉਂਜ ਰਾਜੀਵ ਢੀਂਗਰਾ, ਅਸ਼ਵਨੀ ਭੰਡਾਰੀ, ਭਗਵੰਤ ਪ੍ਰਭਾਕਰ ਦਾ ਨਾਂਅ ਵੀ ਪ੍ਰਧਾਨ ਦੇ ਦਾਅਵੇਦਾਰਾਂ ਵਜੋਂ ਲਿਆ ਜਾ ਰਿਹਾ ਹੈ | ਜਲੰਧਰ ਭਾਜਪਾ ਲਈ ਵਰਕਰਾਂ ਦਾ ਇੰਤਜ਼ਾਰ ਅਕਤੂਬਰ ਮਹੀਨੇ ਵਿਚ ਖ਼ਤਮ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ <br/> ਅਗਲੀ ਖ਼ਬਰ ਰਿਪਬਲਿਕਨ ਸੋਸ਼ਲਿਸਟ ਪਾਰਟੀ ਵਲੋਂ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਮੁਹਿੰਮ ਦਾ ਵਿਰੋਧ
Ad Position 24