ਜਲੰਧਰ, 25 ਸਤੰਬਰ (ਜਸਪਾਲ ਸਿੰਘ) ਮੇਹਰਚੰਦ ਪੌਲੀਟੈਕਨਿਕ ਕਾਲਜ ਦੇ ਫਾਰਮੇਸੀ ਵਿਭਾਗ ਨੇ ਪਿ੍ੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਅਤੇ ਵਿਭਾਗ ਮੁਖੀ ਡਾ. ਸੰਜੇ ਬਾਂਸਲ ਦੀ ਅਗਵਾਈ ਹੇਠ, ਮੇਹਰਚੰਦ ਪੌਲੀਟੈਕਨਿਕ ਕਾਲਜ ਦੇ ਫਾਰਮੇਸੀ ਵਿਭਾਗ ਨੇ ਰਾਸ਼ਟਰੀ ਫਾਰਮਾਕੋ ਵਿਜੀਲੈਂਸ ਹਫ਼ਤ ਮਨਾਇਆ | ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਫਾਰਮੇਸੀ ਕੌਂਸਲ ਆਫ਼ ਇੰਡੀਆ (ਪੀ.ਸੀ.ਆਈ.) ਦੁਆਰਾ ਹਰ ਸਾਲ 17 ਤੋਂ 23 ਸਤੰਬਰ ਤੱਕ ਰਾਸ਼ਟਰੀ ਫਾਰਮਾਕੋਵਿਜੀਲੈਂਸ ਹਫ਼ਤਾ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਨੁਸਖ਼ੇ ਵਾਲੀਆਂ ਦਵਾਈਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ | ਮੀਨਾ ਬਾਂਸਲ ਨੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਪੋਸਟਰ ਬਣਾਉਣ ਲਈ ਉਤਸ਼ਾਹਿਤ ਕੀਤਾ | ਫਾਰਮੇਸੀ ਦੇ ਵਿਦਿਆਰਥੀਆਂ ਨੇ ਫਿਰ ਪੋਸਟਰਾਂ ਨੂੰ ਵੱਖ-ਵੱਖ ਕਲਾਸਾਂ ਵਿਚ ਲੈ ਜਾ ਕੇ ਇਸਦਾ ਉਦੇਸ਼ ਸਮਝਾਇਆ | ਇਸ ਸਾਲ ਦਾ ਥੀਮ ਤੁਹਾਡੀ ਸੁਰੱਖਿਆ ਸਿਰਫ਼ ਇਕ ਕਲਿੱਕ ਦੂਰ ਹੈ | ਜੇਕਰ ਮਰੀਜ਼ ਨੂੰ ਦਵਾਈ ਲੈਣ ਤੋਂ ਬਾਅਦ ਕੋਈ ਐਲਰਜੀ, ਧੱਫੜ ਜਾਂ ਕੋਈ ਮਾੜਾ ਪ੍ਰਭਾਵ ਮਹਿਸੂਸ ਹੁੰਦਾ ਹੈ, ਤਾਂ ਉਸਨੂੰ ਤੁਰੰਤ ਪੀਵੀਪੀਆਈ (ਫਾਰਮਾਕੋਵਿਜੀਲੈਂਸ ਪ੍ਰੋਗਰਾਮ ਆਫ਼ ਇੰਡੀਆ, ਗਾਜ਼ੀਆਬਾਦ) ਦੇ ਟੋਲ ਫਰੀ ਨੰਬਰ 'ਤੇ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਦਵਾਈਆਂ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ | ਪਿ੍ੰਸੀਪਲ ਡਾ. ਸੰਜੇ ਬਾਂਸਲ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਮੀਨਾ ਬਾਂਸਲ, ਸੰਦੀਪ ਕੁਮਾਰ, ਸਵਿਤਾ ਕੁਮਾਰੀ ਤੇ ਅਭਿਸ਼ੇਕ ਵੀ ਮੌਜੂਦ ਸਨ |