ਜਲੰਧਰ, 26 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪਠਾਨਕੋਟ, ਬਟਾਲਾ ਅਤੇ ਅੰਮਿ੍ਤਸਰ ਦੇ ਬੱਸ ਅੱਡਿਆ 'ਤੇ ਸਰਕਾਰੀ ਬੱਸਾਂ ਦੇ ਟਾਈਮ ਟੇਬਲ ਬਦਲਣ ਨੂੰ ਲੈ ਕੇ ਪੰਜਾਬ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਜਲੰਧਰ ਬੱਸ ਅੱਡਾ ਬੰਦ ਕਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ | ਇਸ ਮÏਕੇ ਯੂਨੀਅਨ ਦੇ ਕੇਂਦਰੀ ਕਮੇਟੀ ਦੇ ਮੀਤ ਪ੍ਰਧਾਨ ਜੋਧ ਸਿੰਘ ਅੰਮਿ੍ਤਸਰ ਨੇ ਦੱਸਿਆ ਕਿ ਅੰਮਿ੍ਤਸਰ, ਬਟਾਲਾ, ਪਠਾਨਕੋਟ ਦੇ ਰੂਟ ਦਾ ਟਾਈਮ ਟੇਬਲ ਬਦਲ ਕੇ ਉਹ ਵੱਡੇ ਪੱਧਰ ਪ੍ਰਾਈਵੇਟ ਘਰਾਨਿਆਂ ਨੂੰ ਫ਼ਾਇਦਾ ਪਹੰੁਚਾਇਆ ਗਿਆ ਹੈ ਅਤੇ ਪਨਬਸ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਟਾਈਮ ਘੱਟ ਕਰ ਦਿੱਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਇਸ ਤੋਂ 15 ਦਿਨ ਪਹਿਲਾਂ ਹੀ ਸਰਕਾਰ ਅਤੇ ਮੈਨੇਜਮੈਂਟ ਨੋਟਿਸ ਰਾਹੀਂ ਦੱਸ ਦਿੱਤਾ ਗਿਆ ਸੀ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਟਾਈਮ ਖ਼ਰਾਬ ਕਰਨ ਲਈ ਪੰਜਾਬ ਰੋਡਵੇਜ਼ ਪਠਾਨਕੋਟ ਦੇ ਜੀ.ਐਮ ਨੂੰ ਜ਼ਿੰਮੇਵਾਰ ਠਹਿਰਾਇਆ ਜਿਨ੍ਹਾਂ ਨੇ ਇਹ ਟਾਈਮ ਗ਼ਲਤ ਬਣਾਇਆ | ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਟਾਈਮ ਦਾ ਮਸਲਾ ਹੱਲ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਪੰਜਾਬ ਦੇ ਸਾਰੇ ਡੀਪੂ ਬੰਦ ਕਰ ਕੇ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇ ਇਸ ਮÏਕੇ ਬਲਜੀਤ ਸਿੰਘ ਅੰਮਿ੍ਤਸਰ, ਲਵਲੀ ਪਠਾਨਕੋਟ, ਬਲਜੀਤ ਸਿੰਘ ਗਿੱਲ, ਪਰਮਜੀਤ, ਬਲਵਿੰਦਰ ਰਾਠ ਪ੍ਰਧਾਨ, ਬਿਕਰਮਜੀਤ ਸਿੰਘ ਤੋ ਹੋਰ ਮੈਂਬਰ ਹਾਜ਼ਰ ਸਨ¢