17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

70 ਨੰਬਰ ਵਾਰਡ ਵਿਚ ਲੱਗਣਗੀਆਂ ਨਵੀਆਂ ਲਾਈਟਾਂ-ਗੁਲਾਟੀ

Ad Position 21
No active advertisement
ਇਲਾਕੇ ਵਿਚ ਨਵੀਆਂ ਲਾਈਟਾਂ ਲਗਵਾਉਣ ਮੌਕੇ ਜਤਿਨ ਗੁਲਾਟੀ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 27-09-2025
ਜਲੰਧਰ, 26 ਸਤੰਬਰ (ਸ਼ਿਵ)-ਸ਼ਹਿਰ ਵਿਚ ਹੁਣ ਤੱਕ ਐੱਲ.ਈ.ਡੀ. ਲਾਈਟਾਂ ਦੀ ਸੰਭਾਲ ਦਾ ਕੰਮ ਕਰਨ ਵਾਲੀ ਕੰਪਨੀ ਐੱਚ. ਪੀ. ਐਲ. ਇਲੈਕਟਿ੍ਕ ਐਂਡ ਪਾਵਰ ਲਿਮ. ਕੋਲ ਹੁਣ ਸੰਭਾਲ ਲਈ ਲਾਈਟਾਂ ਦੀ ਗਿਣਤੀ ਦਾ ਕੰਮ 1 ਲੱਖ ਤੱਕ ਪੁੱਜ ਜਾਵੇਗਾ ਕਿਉਂਕਿ ਸ਼ਹਿਰ ਵਿਚ ਲੰਬੇ ਸਮੇਂ ਤੋਂ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਫ਼ੰਡਾਂ ਵਿਚੋਂ ਲੱਗੀਆਂ ਕਰੀਬ 24 ਐੱਲ.ਈ.ਡੀ. ਲਾਈਟਾਂ ਦੀ ਸੰਭਾਲ ਦਾ ਕੰਮ ਨਹੀਂ ਕੀਤਾ ਜਾ ਰਿਹਾ ਹੈ ਤੇ ਉਹ ਬੰਦ ਪਈਆਂ ਹਨ | ਇਨ੍ਹਾਂ ਲਾਈਟਾਂ ਦੀ ਸੰਭਾਲ ਦਾ ਕੰਮ ਹੁਣ ਨਗਰ ਨਿਗਮ ਵੱਲੋਂ ਕੰਪਨੀ ਨੂੰ ਟਰਾਂਸਫ਼ਰ ਕੀਤਾ ਜਾਵੇਗਾ | ਟਰਾਂਸਫ਼ਰ ਕਰਨ ਦੀ ਕਾਗ਼ਜ਼ੀ ਪ੍ਰਕਿਰਿਆ 10 ਅਕਤੂਬਰ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ | ਮੇਅਰ ਵਨੀਤ ਧੀਰ ਲੰਬੇ ਸਮੇਂ ਤੋਂ ਸ਼ਹਿਰ ਵਿਚ ਅਲੱਗ-ਅਲੱਗ ਫ਼ੰਡਾਂ ਤੋਂ ਲੱਗੀਆਂ 24 ਹਜ਼ਾਰ ਲਾਈਟਾਂ ਨੂੰ ਜਗਾਉਣ ਲਈ ਕੰਪਨੀ ਨੂੰ ਇਹ ਲਾਈਟਾਂ ਦੀ ਸੰਭਾਲ ਦਾ ਕੰਮ ਦੇਣ ਲਈ ਤਿਆਰ ਸੀ ਤੇ ਹੁਣ ਇਹ ਕੰਮ ਪੂਰਾ ਹੋ ਚੁੱਕਾ ਹੈ | ਕੰਪਨੀ ਅਕਤੂਬਰ ਦੇ ਦੂਜੇ ਹਫ਼ਤੇ ਵਿਚ ਇਨ੍ਹਾਂ ਬੰਦ ਲਾਈਟਾਂ ਨੂੰ ਜਗਾਉਣ ਦਾ ਕੰਮ ਸ਼ੁਰੂ ਕਰ ਦੇਵੇਗੀ | ਇਸ ਵੇਲੇ ਕੰਪਨੀ ਵੱਲੋਂ 75000 ਐੱਲ.ਈ.ਡੀ. ਲਾਈਟਾਂ ਦੀ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ | ਜਦਕਿ ਕੰਪਨੀ ਕੋਲ ਸਿਰਫ਼ 71000 ਲਾਈਟਾਂ ਦੀ ਸੰਭਾਲ ਕਰਨ ਦੀ ਮਨਜੂਰੀ ਹੈ ਜਦਕਿ ਉਹ ਬਾਕੀ 4000 ਐੱਲ.ਈ.ਡੀ. ਲਾਈਟਾਂ ਦੀ ਮੁਫ਼ਤ ਵਿਚ ਸੰਭਾਲ ਦਾ ਕੰਮ ਕਰ ਰਹੇ ਹਨ | ਇਨ੍ਹਾਂ ਦੀ ਸੰਭਾਲ ਦਾ ਕੰਮ ਵੀ ਰਸਮੀ ਤੌਰ 'ਤੇ ਨਿਗਮ ਵੱਲੋਂ ਮਨਜੂਰੀ ਦਿੱਤੀ ਜਾਵੇਗੀ ਜਿਸ ਨਾਲ ਉਹ ਬਾਕੀ 4000 ਐੱਲ.ਈ.ਡੀ. ਲਾਈਟਾਂ ਦੀ ਸੰਭਾਲ ਕਰਨ ਦਾ ਬਣਦਾ ਖਰਚਾ ਵੀ ਨਿਗਮ ਕੋਲ ਲੈ ਸਕੇਗੀ | ਪਿਛਲੇ ਤਿੰਨ ਸਾਲਾਂ ਤੋਂ ਕੰਪਨੀ ਵੱਲੋਂ ਇਨ੍ਹਾਂ 4000 ਲਾਈਟਾਂ ਦੀ ਮੁਫ਼ਤ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਦੀ ਤਿੰਨ ਸਾਲਾਂ ਦੀ 40 ਤੋਂ 50 ਲੱਖ ਦੇ ਕਰੀਬ ਅਦਾਇਗੀ ਬਣਦੀ ਹੈ | ਉਧਰ ਐੱਚ. ਪੀ. ਐਲ. ਕੰਪਨੀ ਦੇ ਮੈਨੇਜਰ ਸ੍ਰੀ ਰਾਮ ਦਾਹੀਆ ਦਾ ਕਹਿਣਾ ਸੀ ਕਿ ਇਸ ਵੇਲੇ ਉਨਾਂ ਕੋਲ ਲਾਈਟਾਂ ਦੀ ਸੰਭਾਲ ਕਰਨ ਦਾ ਕੰਮ 26 ਟੀਮਾਂ ਕਰ ਰਹੀਆਂ ਹਨ ਜਦੋਂ ਬਾਕੀ 24000 ਦੇ ਕਰੀਬ ਹੋਰ ਲਾਈਟਾਂ ਦੀ ਸੰਭਾਲ ਕਰਨ ਦੀ ਮਨਜ਼ੂਰੀ ਪੱਕੇ ਤੌਰ 'ਤੇ ਹਾਸਲ ਹੋ ਜਾਵੇਗੀ ਤਾਂ ਉਨ੍ਹਾਂ ਦੀ ਸੰਭਾਲ ਲਈ 10 ਤੋਂ 15 ਟੀਮਾਂ ਹੋਰ ਬਣਾਈਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਐੱਚ.ਪੀ.ਐੱਲ. ਕੰਪਨੀ ਕੋਲ 1 ਲੱਖ ਤੱਕ ਪੁੱਜੇਗਾ ਐੱਲ.ਈ.ਡੀ. ਲਾਈਟਾਂ ਦੀ ਸੰਭਾਲ ਦਾ ਕੰਮ <br/> ਅਗਲੀ ਖ਼ਬਰ ਟਾਈਮ ਟੇਬਲ ਨੂੰ ਲੈ ਕੇ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟਰ ਵਰਕਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼...
Ad Position 24