ਜਲੰਧਰ, 26 ਸਤੰਬਰ (ਐੱਮ. ਐੱਸ. ਲੋਹੀਆ)-ਐਡੂਯੂਥ ਫਾਉਂਡੇਸ਼ਨ ਅਤੇ ਪ੍ਰੋਫੈਸਰ ਕੰਵਰ ਸਰਤਾਜ ਸਿੰਘ ਦੇ ਉਪਰਾਲੇ ਸਦਕਾ ਨਿਊਰੋ, ਸਪਾਈਨ ਅਤੇ ਜਨਰਲ ਕਲੀਨਿਕ, ਅਰਬਨ ਅਸਟੇਟ ਫੇਸ-2, ਮਾਰਕੀਟ ਕੰਪਲੈਕਸ ਨੇੜੇ ਸਨਰਾਈਜ਼ ਪੈਟਰੋਲ ਪੰਪ, ਜਲੰਧਰ ਵਲੋਂ ਔਜਲਾ ਨਰਸਿੰਗ ਹੋਮ, ਜਮਸ਼ੇਰ ਖ਼ਾਸ, ਜਲੰਧਰ ਵਿਖੇ 28 ਸੰਤਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਸਰਜਨ ਡਾ. ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਉਨ੍ਹਾਂ ਵਲੋਂ ਅਤੇ ਦੂਰਬੀਨੀ ਅਤੇ ਜਨਰਲ ਸਰਜਰੀ ਦੀ ਮਾਹਿਰ ਡਾ. ਨਵਨੀਤ ਕੌਰ ਵਲੋਂ ਦਿਮਾਗ, ਰੀੜ੍ਹ ਦੀ ਹੱਡੀ ਨਾਲ ਸਬੰਧਿਤ ਸਮੱਸਿਆਵਾਂ ਅਤੇ ਜਨਰਲ ਸਰਜਰੀ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸ਼ੂਗਰ, ਯੂਰਿਕ ਐਸਿਡ ਅਤੇ ਬੀ.ਐਮ.ਡੀ. ਟੈੱਸਟ ਵੀ ਬਿੱਲਕੁੱਲ ਮੁਫ਼ਤ ਕੀਤੇ ਜਾਣਗੇ | ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਰੀੜ੍ਹ ਦੀ ਹੱਡੀ ਅਤੇ ਦਿਮਾਗ ਦੀ ਬਿਮਾਰੀ ਤੋਂ ਪੀੜਤ ਮਰੀਜ਼ ਜੇਕਰ ਕੈਂਪ ਦੌਰਾਨ ਆਪਣੀ ਜਾਂਚ ਕਰਵਾਉਣਾ ਚਾਹੁੰਦੇ ਹਨ, ਤਾਂ ਉਹ ਆਪਣੇ ਚੱਲ ਰਹੇ ਇਲਾਜ ਜਾਂ ਬਿਮਾਰੀ ਸਬੰਧੀ ਪੁਰਾਣੀਆਂ ਰਿਪੋਰਟਾਂ ਨਾਲ ਜਰੂਰ ਲੈ ਕੇ ਆਉਣ |