17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਇੰਗਲੈਂਡ ਦੇ ਸੰਸਦ ਮੈਂਬਰ ਢੇਸੀ ਦੇ ਪਰਿਵਾਰ ਵਲੋਂ ਐਨ. ਆਰ. ਆਈਜ਼ ਦੇ ਸਹਿਯੋਗ 160 ਹੜ੍ਹ ਪੀੜਤ ਪਰਿਵਾਰਾਂ ਦੀ ਮਾਲੀ ਮਦਦ <br/>

Ad Position 21
No active advertisement
ਅਜੀਤ ਡੈਸਕ 27-09-2025
ਜਲੰਧਰ, 26 ਸਤੰਬਰ (ਜਸਪਾਲ ਸਿੰਘ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਘਾਰਾ ਅਤੇ ਟੱਲੀ ਗੁਲਾਮ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਤੇ ਉਨ੍ਹਾਂ ਦਾ ਪਰਿਵਾਰ ਅੱਗੇ ਆਇਆ ਹੈ | ਢੇਸੀ ਪਰਿਵਾਰ ਨੇ ਇਨ੍ਹਾਂ ਪਿੰਡਾਂ 'ਚ ਐਨ. ਆਰ. ਆਈਜ਼ ਦੇ ਸਹਿਯੋਗ ਨਾਲ 160 ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਨਕਦ ਰਾਸ਼ੀ ਨਾਲ ਮਦਦ ਕੀਤੀ | ਉਨ੍ਹਾਂ ਇਹ ਸਹਾਇਤਾ ਰਾਸ਼ੀ ਖੁਦ ਹੜ੍ਹ ਪੀੜਤ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਸੌਂਪੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਪ੍ਰਮੁੱਖ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਮੈਂਬਰ ਅੰਤਿ੍ੰਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਪੰਜਾਬ 'ਚ ਆਏ ਹੜ੍ਹਾਂ ਕਾਰਨ ਕਾਫੀ ਚਿੰਤਤ ਸਨ ਤੇ ਉਨ੍ਹਾਂ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਕਰਨ ਦਾ ਫੈਸਲਾ ਕਰਦਿਆਂ ਆਪਣੇ ਛੋਟੇ ਭਰਾ ਸਾਹਿਬ ਸਿੰਘ ਢੇਸੀ ਨੂੰ ਪੰਜਾਬ ਭੇਜਿਆ | ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਤਨਮਨਜੀਤ ਸਿੰਘ ਢੇਸੀ ਤੇ ਸਾਹਿਬ ਸਿੰਘ ਢੇਸੀ ਵਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ, ਉੱਥੇ ਇੰਗਲੈਂਡ 'ਚ ਰਹਿੰਦੇ ਹੋਰਨਾਂ ਪ੍ਰਵਾਸੀ ਪੰਜਾਬੀਆਂ ਤੇ ਪੰਜਾਬ ਦਰਦੀਆਂ ਵਲੋਂ ਵੀ ਭਾਰੀ ਮਦਦ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਉਕਤ ਦੋਵਾਂ ਪਿੰਡਾਂ 'ਚ ਸ. ਜਸਪਾਲ ਸਿੰਘ ਢੇਸੀ, ਸਾਹਿਬ ਸਿੰਘ ਢੇਸੀ (ਯੂ. ਕੇ.), ਭੁਪਿੰਦਰ ਸਿੰਘ, ਨਿਸ਼ਾਨ ਸਿੰਘ ਤੇ ਸ. ਸੁਖਦੇਵ ਸਿੰਘ ਫਗਵਾੜਾ ਨੇ ਆਪਣੇ ਸਾਥੀਆਂ ਸਮੇਤ ਨਾ ਕੇਵਲ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ, ਬਲਕਿ ਲੋੜ ਅਨੁਸਾਰ ਉਨ੍ਹਾਂ ਦੀ ਮਾਲੀ ਮਦਦ ਵੀ ਕੀਤੀ | ਜਥੇਦਾਰ ਰਾਏਪੁਰ ਨੇ ਦੱਸਿਆ ਕਿ ਸਰਕਾਰੀ ਸਕੂਲ ਧੀਰਾ ਘਾਰਾ ਵਿਖੇ ਸਕੂਲ ਪ੍ਰਬੰਧਕਾ ਦੀ ਮੰਗ 'ਤੇ ਸਕੂਲ ਲਈ 6 ਕੰਪਿਊਟਰ ਦੇਣ ਦਾ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਇਲਾਕੇ ਦੇ ਛੇ ਗ੍ਰੰਥੀ ਸਿੰਘ ਪਰਿਵਾਰਾਂ ਨੂੰ ਮਾਇਕ ਸਹਿਯੋਗ ਦਿੱਤਾ ਗਿਆ | ਇਸ ਦੌਰਾਨ ਪਿੰਡ ਦੇ ਬੀਮਾਰਾਂ ਅੰਗਹੀਣਾਂ ਤੇ ਵਿਧਵਾ ਭੈਣਾਂ ਨੂੰ ਵੀ ਵਿਸ਼ੇਸ਼ ਮਾਇਕ ਸਹਾਇਤਾ ਦਿੱਤੀ ਗਈ ¢ ਸਾਹਿਬ ਸਿੰਘ ਢੇਸੀ ਅਤੇ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਤੇ ਖਾਸ ਤੌਰ 'ਤੇ ਯੂ. ਕੇ. ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਜਿਸ ਦਿਨ ਤੋ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਹੈ ਉਸੇ ਦਿਨ ਤੋਂ ਹੀ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰ ਰਹੀਆ ਸੰਸਥਾਵਾ ਦਾ ਸਹਿਯੋਗ ਤੇ ਆਪਣੇ ਤÏਰ 'ਤੇ ਸੇਵਾ ਵੀ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਢੇਸੀ ਪਰਿਵਾਰ ਵੱਲੋਂ ਸਮੂਹ ਨਗਰ ਨਿਵਾਸੀ ਪਿੰਡ ਰਾਏਪੁਰ, ਕੇਵਲ ਸਿੰਘ ਸਿਆਣ ਫਾਰਮਵਰਕ ਯੂ ਕੇ, ਜਗਦੇਵ ਸਿੰਘ ਸਰਨ ਨਾਰਚ ਯੂ ਕੇ, ਗੁਰਬਖ਼ਸ਼ ਸਿੰਘ ਵਿੰਡਸਰ ਕੈਨੇਡਾ, ਦਰਸ਼ਬੀਰ ਸਿੰਘ ਬਰੈਂਪਟਨ ਆਦਿ ਸਹਿਯੋਗੀ ਸੱਜਣਾਂ ਵੱਲੋਂ ਅੱਜ ਪਹਿਲੇ ਪੜਾਅ ਤਹਿਤ 160 ਪਰਿਵਾਰਾ ਦੀ ਮਾਲੀ ਸਹਾਇਤਾ ਕੀਤੀ ਗਈ ਹੈ ਤੇ ਜਲਦ ਹੀ ਦੂਜੇ ਪੜਾਅ ਤਹਿਤ ਇਸੇ ਇਲਾਕੇ ਦੇ ਬਾਕੀ ਰਹਿੰਦੇ ਪਰਿਵਾਰਾਂ ਦੀ ਵੀ ਮਾਲੀ ਸਹਾਇਤਾ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਦਿਮਾਗ਼, ਰੀੜ੍ਹ ਦੀ ਹੱਡੀ ਅਤੇ ਆਮ ਬਿਮਾਰੀਆਂ ਦੀ ਜਾਂਚ ਦਾ ਕੈਂਪ ਭਲਕੇ <br/> ਅਗਲੀ ਖ਼ਬਰ ਪੰਜਾਬ ਹਾਕੀ ਲੀਗ 2025 ਨੇਵਲ ਟਾਟਾ ਹਾਕੀ ਅਕੈਡਮੀ ਤੇ ਸਾਈ ਸੋਨੀਪੱਤ ਦਰਮਿਆਨ ਫਾਈਨਲ ਟੱਕਰ ਅੱਜ <br/>
Ad Position 24