18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

'ਦਸਮੇਸ਼ ਪਾਰਕ ਲੋਹੀਆਂ' 'ਚ ਕਰਵਾਈ 'ਰਾਮ ਲੀਲ੍ਹਾ' 'ਚ 'ਚਾਚੀ ਤਾੜਕਾ ਮੰਚਨ' ਦੌਰਾਨ ਹੋਇਆ ਰਿਕਾਰਡਤੋੜ ਇਕੱਠ <br/>

Ad Position 21
No active advertisement
ਅਜੀਤ ਡੈਸਕ 27-09-2025
ਲੋਹੀਆਂ ਖਾਸ, 26 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਅਤੇ ਕਲੱਬ ਦੇ ਡਾਇਰੈਕਟਰ ਪ੍ਰੇਮ ਕੁਮਾਰ ਸੱਦੀ, ਸਹਾਇਕ ਡਾਇਰੈਕਟਰ ਗਜਰਾਜ ਯਾਦਵ ਦੀ ਅਗਵਾਈ ਹੇਠ ਲੋਹੀਆਂ ਦੀ ਪ੍ਰਸਿੱਧ ਕਲੱਬ 'ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ ਲੋਹੀਆਂ ਖਾਸ' ਵੱਲੋਂ ਦਸਮੇਸ਼ ਪਾਰਕ ਲੋਹੀਆਂ ਵਿਖੇ ਸੁੰਦਰ ਸਜਾਈ ਸਟੇਜ 'ਤੇ 'ਰਾਮ ਲੀਲ੍ਹਾ' ਦੇ ਤੀਜੇ ਦਿਨ 'ਚਾਚੀ ਤਾੜਕਾ' ਦੇ ਮੰਚਨ ਦੌਰਾਨ ਦਸਮੇਸ਼ ਪਾਰਕ ਵਿੱਚ ਰਿਕਾਰਡ ਤੋੜ ਇਕੱਠ ਹੋਇਆ | ੱਜ ਦੇ ਮੰਚ ਦੀ ਆਰੰਭਤਾ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਨੇ ਫੀਤਾ ਕੱਟ ਕੇ ਕੀਤੀ ਸੀ ਅਤੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਰੇ ਧਰਮਾ ਦੇ ਲੋਕ ਆਪਣੇ ਧਾਰਮਿਕ ਸਮਾਗਮ ਇਸੇ ਤਰ੍ਹਾਂ ਰਲ ਮਿਲ ਕੇ ਮਨਾਉਂਦੇ ਆਏ ਹਨ ਅਤੇ ਇਸੇ ਤਰ੍ਹਾਂ ਮਨਾਉਂਦੇ ਰਹਿਣ ਤਾਂ ਹੀ ਪੰਜਾਬ ਚੜਦੀਕਲਾ ਵੱਲ ਜਾਵੇਗਾ | ਇਸ ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਆਪ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਵੱਡਾ ਦਾਨ ਭੇਜਣ ਵਾਲੇ ਅਸ਼ੋਕ ਕੁਮਾਰ ਸਵਿਜ਼ਟਰਲੈਂਡ ਦੀ ਤਰਫੋਂ ਰਾਮਲੀਲ੍ਹਾ ਦੇ ਪੁਰਾਣੇ ਉਸਤਾਦ ਕਲਾਕਾਰ ਸ਼੍ਰੀ ਕੁਲਭੂਸ਼ਨ ਸੱਦੀ ਵੱਲੋਂ ਅਤੇ ਸਮਾਜ ਸੇਵੀ ਗੁਪਤਾ ਪਰਿਵਾਰ ਦੇ ਇੰਦਰਜੀਤ ਬਬਲਾ ਵਲੋਂ ਸਾਂਝੇ ਰੂਪ 'ਚ ਫੀਤਾ ਕੱਟ ਕੇ ਕਲੱਬ ਨੂੰ ਵੱਡਾ ਆਰਥਿਕ ਸਹਿਯੋਗ ਵੀ ਭੇਟ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਆਪ ਦੇ ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਥਾਣਾ ਮੁੱਖੀ ਗੁਰਸ਼ਰਨ ਸਿੰਘ, ਬਿੱਕਰ ਸਿੰਘ ਫੁੱਲ, ਡਾ. ਸਤਬੀਰ ਸਿੰਘ ਸੋਨੂੰ, ਲੈਹਿਬਰ ਸਿੰਘ ਡੁਮਾਣਾ, ਕੌਸਲਰ ਆਗੂ ਅਮਨਦੀਪ ਸਿੰਘ ਜੱਸਲ, ਕੁਲਵੰਤ ਸਿੰਘ ਪਨੇਸਰ ਸਮੇਤ ਰਾਮਲੀਲ੍ਹਾ ਦੇ ਸਮੂਹ ਕਲਾਕਾਰ ਅਤੇ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਦੇ ਵਿਦਿਆਰਥੀਆਂ ਦਾ ਜ਼ੋਨਲ ਅਥਲੈਟਿਕਸ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਪਿੰਡ ਮੂਲੇਵਾਲ ਅਰਾਈਆਂ 'ਚ 21ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ <br/>
Ad Position 24