18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਦੇ ਵਿਦਿਆਰਥੀਆਂ ਦਾ ਜ਼ੋਨਲ ਅਥਲੈਟਿਕਸ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 27-09-2025
ਮਲਸੀਆਂ, 26 ਸਤੰਬਰ (ਦਲਜੀਤ ਸਿੰਘ ਸਚਦੇਵਾ)-ਮਦਰਜ਼ ਪ੍ਰਾਈਡ ਪਬਲਿਕ ਸਕੂਲ ਮਲਸੀਆਂ ਦੇ ਵਿਦਿਆਰਥੀਆਂ ਨੇ ਪੰਜਾਬ ਖੇਡਾਂ ਜ਼ੋਨਲ ਅਥਲੈਟਿਕਸ ਮੀਟ 2025 ਵਿਚ ਅੰਡਰ 14, 17 ਤੇ 19 ਦੇ ਲੜਕੇ ਤੇ ਲੜਕੀਆਂ ਦੇ ਟਰੈਕ ਈਵੈਂਟਸ ਵਿਚ ਝੰਡੇ ਗੱਡ ਕੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਪ੍ਰਵੇਸ਼ ਕੀਤਾ | ਇਹ ਜਾਣਕਾਰੀ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਅਤੇ ਸਕੂਲ ਪਿ੍ੰਸੀਪਲ ਰਜਨੀ ਬਾਲਾ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਅੰਡਰ 19 ਲੜਕੀਆਂ 'ਚੋਂ 100 ਤੇ 400 ਮੀਟਰ ਦੌੜ 'ਚੋਂ ਰਮਨਦੀਪ ਕੌਰ ਨੇ ਤੀਸਰਾ ਤੇ ਨਵਦੀਪ ਕੌਰ ਨੇ 200 ਮੀਟਰ ਵਿਚ ਦੂਸਰਾ ਸਥਾਨ, 800 ਮੀਟਰ ਦੌੜ 'ਚੋਂ ਜੈਸੀਕਾਪ੍ਰੀਤ ਕੌਰ ਨੇ ਤੀਸਰਾ ਸਥਾਨ, ਨਵਦੀਪ ਕੌਰ ਨੇ 1500 ਮੀਟਰ ਦੌੜ 'ਚੋਂ ਦੂਸਰਾ ਸਥਾਨ ਤੇ ਹਨੀ ਗਿੱਲ ਨੇ ਤੀਸਰਾ ਸਥਾਨ, 3000 ਮੀਟਰ ਵਿਚ ਨਵਦੀਪ ਕੌਰ ਨੇ ਪਹਿਲਾ ਅਤੇ ਆਂਚਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਅੰਡਰ 14 ਲੜਕੀਆਂ 'ਚ 100 ਤੇ 600 ਮੀਟਰ ਦੌੜ 'ਚੋਂ ਜਸਮੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਰਿਲੇਅ ਦੌੜ 400 ਮੀਟਰ ਅੰਡਰ-14 'ਚੋਂ ਸਕੂਲ ਦੀ ਟੀਮ ਮਨਰੀਤ ਕੌਰ, ਸੀਰਤ, ਜਸਮੀਤ ਤੇ ਇਸ਼ਮੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਲੜਕਿਆਂ ਵਿੱਚੋਂ ਅੰਡਰ 14 ਵਿਚ 200 ਮੀਟਰ ਦੌੜ ਵਿਚ ਸੁਖਮਨ ਨੇ ਪਹਿਲਾ, 600 ਮੀਟਰ ਦੌੜ 'ਚੋਂ ਸ਼ਿਵਾਂਗ ਨੇ ਪਹਿਲਾ ਸਥਾਨ, 400 ਮੀਟਰ ਦੌੜ 'ਚੋਂ ਸਚਿਨ ਨੇ ਦੂਜਾ ਸਥਾਨ, 400 ਮੀਟਰ ਰਿਲੇਅ ਦੌੜ ਅੰਡਰ 14 'ਚੋਂ ਸਕੂਲ ਦੀ ਟੀਮ ਸਚਿਨ, ਏਕਮ, ਸੁਖਮਨ, ਅਮਰਿੰਦਰ ਸਿੰਘ ਹੁੰਦਲ ਨੇ ਪਹਿਲਾ ਸਥਾਨ ਹਾਸਲ ਕੀਤਾ | ਅੰਡਰ-17 'ਚੋਂ 3000 ਮੀਟਰ ਦੌੜ 'ਚੋਂ ਮਨਮੀਤ ਸਿੰਘ ਨੇ ਪਹਿਲਾ ਸਥਾਨ, ਹਰਕਰਨ ਸਿੰਘ ਨੇ ਦੂਜਾ ਸਥਾਨ ਤੇ 1500 ਮੀਟਰ ਦੌੜ 'ਚੋਂ ਹਰਕਰਨ ਸਿੰਘ ਨੇ ਤੀਜਾ ਸਥਾਨ, 800 ਮੀਟਰ ਦੌੜ 'ਚੋਂ ਮਨਮੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | 200 ਮੀਟਰ ਦੌੜ ਵਿੱਚੋਂ ਸਚਿਨ ਨੇ ਪਹਿਲਾ ਸਥਾਨ ਹਾਸਲ ਕੀਤਾ | ਅੰਡਰ 19 ਵਿੱਚੋਂ 3000 ਮੀਟਰ ਦੌੜ 'ਚੋਂ ਦਿਲਸ਼ੇਰ ਸਿੰਘ ਨੇ ਪਹਿਲਾ ਸਥਾਨ, ਰਵਜੀਤ ਸਿੰਘ ਨੇ ਦੂਜਾ ਤੇ 800 ਮੀਟਰ ਦੌੜ ਵਿੱਚੋਂ ਦਿਲਸ਼ੇਰ ਸਿੰਘ ਨੇ ਤੀਜਾ ਸਥਾਨ, 400 ਮੀਟਰ ਦੌੜ ਵਿੱਚੋਂ ਸਕੂਲ ਸਪੋਰਟਸ ਕੈਪਟਨ ਪਿੰਦਰਪਾਲ ਸਿੰਘ ਨੇ ਪਹਿਲਾ ਤੇ ਪਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਹਰਸ਼ ਕੁਮਾਰ ਨੇ 200 ਮੀਟਰ ਦੌੜ 'ਚੋਂ ਦੂਜਾ ਤੇ 100 ਮੀਟਰ ਦੌੜ 'ਚੋਂ ਤੀਜਾ ਸਥਾਨ, ਲਾਂਗ ਜੰਪ ਵਿੱਚੋਂ ਪਿੰਦਰਪਾਲ ਨੇ ਪਹਿਲਾ ਤੇ ਪਰਮਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਸ਼ਾਟਪੁੱਟ ਥਰੋ ਤੇ ਡਿਸਕਸ ਥਰੋ 'ਚੋਂ ਸੁਖਰਾਜ ਸਿੰਘ ਨੇ ਦੂਜਾ ਤੇ ਰਿਲੇਅ ਦੌੜ 400 ਮੀਟਰ ਅੰਡਰ-19 ਟੀਮ ਪਿੰਦਰਪਾਲ ਸਿੰਘ, ਹਰਸ਼ ਕੁਮਾਰ, ਰਵਜੀਤ ਸਿੰਘ, ਪਰਮਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸਨ ਕੀਤਾ | ਪਿ੍ੰਸੀਪਲ ਰਜਨੀ ਬਾਲਾ ਨੇ ਡੀ.ਪੀ.ਈ ਅਧਿਆਪਕ ਰਾਕੇਸ਼ ਕੁਮਾਰ ਤੇ ਲਵਿਸ਼ ਜੋਸ਼ੀ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਹੀ ਵਿਦਿਆਰਥੀਆਂ ਨੇ ਅਨੇਕਾਂ ਤਗਮੇ ਸਕੂਲ ਦੇ ਨਾਮ ਕਰਕੇ ਇਲਾਕੇ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਮੈਡਮ ਬਲਜੀਤ ਕੌਰ, ਸੁਰੇਖਾ ਅਗਰਵਾਲ, ਰੂਬੀ, ਪੰਕਜਜੀਤ, ਕਿਰਨ ਦੇਵਗੁਣ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਉਦੇਸੀਆਂ ਵਿਖੇ ਸਾਈਾ ਜੁਮਲੇ ਸ਼ਾਹ ਅਤੇ ਸੱਯਦ ਫਕੀਰ ਬੀਬੀ ਸ਼ਰੀਫਾਂ ਦਾ ਤਿੰਨ ਰੋਜ਼ਾ ਉਰਸ ਸਮਾਪਤ <br/> ਅਗਲੀ ਖ਼ਬਰ 'ਦਸਮੇਸ਼ ਪਾਰਕ ਲੋਹੀਆਂ' 'ਚ ਕਰਵਾਈ 'ਰਾਮ ਲੀਲ੍ਹਾ' 'ਚ 'ਚਾਚੀ ਤਾੜਕਾ ਮੰਚਨ' ਦੌਰਾਨ ਹੋਇਆ ਰਿਕਾਰਡਤੋੜ ਇਕੱਠ <br/>
Ad Position 24