ਆਦਮਪੁਰ, 26 ਸਤੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਦੇ ਪਿੰਡ ਉਦੇਸੀਆਂ ਵਿਖੇ ਹਜਰਤ ਬਾਬਾ ਸ਼ਾਹ ਕਮਾਲ, ਸਾਂਈ ਜੁਮਲੇ ਸ਼ਾਹ, ਵੈਲਫੇਅਰ ਸੁਸਾਇਟੀ ਉਦੇਸੀਆ ਵਲੋਂ ਸਾਂਈ ਜੁਮਲੇ ਸ਼ਾਹ ਦਾ 59ਵਾਂ ਅਤੇ ਸੱਯਦ ਫਕੀਰ ਬੀਬੀ ਸ਼ਰੀਫਾਂ ਦਾ ਪਹਿਲਾ ਤਿੰਨ ਰੋਜ਼ਾ ਉਰਸ ਨਗਰ ਪੰਚਾਇਤ, ਸੰਗਤਾਂ, ਇਲਾਕਾ ਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਬਡੇ ਉਤਸ਼ਾਹ ਨਾਲ ਕਰਵਾਇਆ ਗਿਆ | ਉਰਸ ਦੇ ਪਹਿਲਾ ਦਿਨ ਪ੍ਰਬਧਕ, ਮਹਾਪੁਰਸ਼ਾਂ ਅਤੇ ਸੰਗਤਾਂ ਵਲੋਂ ਚਿਰਾਗ ਰੌਸ਼ਨ ਕੀਤੇ ਗਏੇ | ਇਸ ਤੋਂ ਬਾਅਦ ਸਾਰੀ ਰਾਤ ਕਰਾਮਤ ਫਕੀਰ ਕੱਵਾਲ, ਸਲੀਮ ਕੱਵਾਲ, ਪਰਵੇਜ ਅਲੀ ਸਮੇਤ ਹੋਰ ਕੱਵਾਲਾਂ ਕੱਵਾਲੀਆਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ | ਦੂਜੇ ਦਿਨ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ ਤੇ ਮੁਹਮੰਦ ਸਲੀਮ ਕਵਾਲ, ਵਨੀਤ ਖਾਨ, ਸ਼ੌਕਤ ਦੀਵਾਨਾ ਕਵਾਲ ਪਟਿਆਲਾ, ਕੁਲਦੀਪ ਕਾਦਰ, ਅਬੀਦ ਅਲੀ ਮਤੋਈ ਸਮੇਤ ਹੋਰ ਕਵਾਲਾਂ ਨੇ ਮਹਿਫਲ ਸਜਾਈ | ਉਰਸ ਦੌਰਾਨ ਕਿਰਨਾ ਮਹੰਤ, ਬਾਬਾ ਪਿ੍ਥੀ ਪਾਲ ਸਿੰਘ ਬਾਲੀ, ਸੰਤ ਸਰਵਣ ਸਿੰਘ ਜਬਡ, ਬਾਬਾ ਜਨਕ, ਬਾਬਾ ਅਸ਼ੋਕ ਜਲੰਧਰ, ਸੰਤ ਸੋਢੀ ਕੰਦੋਲਾ, ਸੰਤ ਮਹਾਵੀਰ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਭੁਪਿੰਦਰ ਸਿੰਘ ਅਣਖੀ, ਗੋਰਾ ਸਾਂਈ ਅੰਮਿ੍ਤਸਰ, ਬੀਬੀ ਹਰਜੀਤ ਕੌਰ, ਸੰਤ ਪਰਮਿੰਦਰ ਸਿੰਘ, ਸੰਤ ਹਰਪ੍ਰੀਤ ਸਿੰਘ ਸ਼ੇਰਪੁਰ, ਸੰਤ ਪ੍ਰਦੀਪ ਦਾਸ ਕਠਾਰ, ਗਿਆਨੀ ਜੋਗਿੰਦਰ ਸਿੰਘ, ਸੰਤ ਗੁਰਮੀਤ ਸਿੰਘ, ਸੰਤ ਬਲਵੰਤ ਸਿੰਘ, ਸੰਤ ਜੋਗਾ ਸਿੰਘ, ਸੰਤ ਮਹਿਦੰਰ ਸਿੰਘ, ਬਾਬਾ ਮਨਜੂਰ ਅਹਿਮਦ, ਸੰਤ ਜਸਵੰਤ ਸਿੰਘ, ਸੰਤ ਹਰਕਿ੍ਸਨ ਸਿੰਘ ਸੋਢੀ, ਬਾਬਾ ਨਾਨਕ ਗਿਰ, ਕਾਕਾ ਬਾਬਾ, ਸਾਈਾ ਤਾਜ ਮੁਹੰਮਦ, ਸੰਤ ਇੰਦਰ ਦਾਸ, ਸੰਤ ਮਹਿੰਦਰ ਦਾਸ, ਸੰਤ ਗੁਰਮੀਤ ਸਿੰਘਾ, ਗੋਪੀ ਮੰਹਤ, ਬੀਬੀ ਸਤਿਆ, ਸਾਈਾ ਸਰਵਨ, ਸੰਤ ਹਰਮੀਤ ਸਿੰਘ, ਸੰਤ ਨਿਰਮਲ ਸਿੰਘ, ਸੰਤ ਸੁਰਿੰਦਰ ਦਾਸ, ਕਾਲੂ ਤੇ ਹੋਰ ਮਹਾਪੁਰਸ਼ਾਂ ਨੇ ਆਇਆ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ | ਇਸ ਦੌਰਾਨ ਬਲਰਾਜ ਬਿਲਗਾ, ਰਣਜੀਤ ਰਾਣਾ, ਪ੍ਰਤਾਪ ਰਾਣਾ, ਕੁਲਵਿੰਦਰ ਕਿੰਦਾ, ਬੂਟਾ ਮੁਹੰਮਦ, ਐਂਕਰ ਬਲਦੇਵ ਰਾਹੀਂ, ਦਲਵਿੰਦਰ ਦਿਆਲਪੁਰ, ਐਲਕਸ ਸਾਬਰਕੋਟੀ, ਕੁਮਾਰ ਰਾਜਨ, ਸਮੇਤ ਹੋਰ ਕਲਾਕਾਰਾਂ ਨੇ ਸੁਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ |