ਸ਼ਾਹਕੋਟ, 26 ਸਤੰਬਰ (ਦਲਜੀਤ ਸਿੰਘ ਸਚਦੇਵਾ)-ਦੁਸਹਿਰਾ ਕਮੇਟੀ ਸ਼ਾਹਕੋਟ ਵਲੋਂ ਸ਼੍ਰੀ ਰਾਮ ਵਿਆਹ ਸੰਬੰਧੀ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ 'ਚ ਸ਼ਾਮਿਲ ਸ਼ਰਧਾਲੂਆਂ ਲਈ ਅਰੋੜਾ ਮਹਾਂ ਸਭਾ ਸ਼ਾਹਕੋਟ ਵਲੋਂ ਚੇਅਰਮੈਨ ਜਸਵਿੰਦਰ ਸਿੰਘ ਪੋਪਲੀ ਦੀ ਅਗਵਾਈ ਹੇਠ ਸ਼ਾਹਕੋਟ ਥਾਣੇ ਸਾਹਮਣੇ ਸਮੋਸਿਆਂ ਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ਸ਼ਹਿਰ ਵਾਸੀਆਂ ਨੂੰ ਰਾਮ ਵਿਆਹ ਦੀ ਵਧਾਈ ਦਿੱਤੀ | ਇਸ ਮੌਕੇ ਜੋਨਾ ਮਲਸੀਆਂ, ਕਮਲ ਨਾਹਰ ਸਾਬਕਾ ਐੱਮ.ਸੀ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਨ ਸੁਸਾਇਟੀ, ਹਰਦੇਵ ਸਿੰਘ ਪੀਟਾ ਸਾਬਕਾ ਐੱਮ.ਸੀ, ਸੁਰਿੰਦਰ ਸਿੰਘ ਕਾਲਾ, ਠੇਕੇਦਾਰ ਰਣਧੀਰ ਸਿੰਘ ਰਾਣਾ, ਜਸਵੀਰ ਸਿੰਘ ਸ਼ੀਰਾ ਸਿੰਧੜ, ਰਾਜਾ ਅਰੋੜਾ, ਵਰਿੰਦਰ ਨਾਹਰ, ਵਰਿੰਦਰ ਚੌਧਰੀ, ਮੱਖਣ ਯੂ.ਕੇ, ਸੁਰਿੰਦਰ ਕੁਮਾਰ, ਭੀਮਾ ਪਹਿਲਵਾਨ, ਅਕਾਸ਼ਦੀਪ ਸਿੰਘ ਉੱਪਲ ਆਦਿ ਹਾਜ਼ਰ ਸਨ |