18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵਲੋਂ 'ਚੌਥਾ ਸ੍ਰੀ ਸ਼ਿਆਮ ਮਹਾਂਉਤਸਵ' ਅੱਜ <br/>

Ad Position 21
No active advertisement
ਅਜੀਤ ਡੈਸਕ 27-09-2025
ਸ਼ਾਹਕੋਟ, 26 ਸਤੰਬਰ (ਦਲਜੀਤ ਸਿੰਘ ਸਚਦੇਵਾ)-ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵਲੋਂ ਚੌਥਾ ਸ਼੍ਰੀ ਸ਼ਿਆਮ ਮਹਾਂਉਤਸਵ ਮਿਤੀ 27 ਸਤੰਬਰ ਦਿਨ ਸਨਿੱਚਰਵਾਰ ਨੂੰ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸ਼ਾਹਕੋਟ ਵਿਖੇ ਰਾਤ 8 ਵਜੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਦੇ ਕਮੇਟੀ ਮੈਂਬਰ ਨਿਤਿਨ ਸ਼ਰਮਾ, ਸੰਦੀਪ ਪੁਰੀ, ਮੋਹਿਤ ਪੁਰੀ, ਰਵੀਸ਼ ਗੋਇਲ, ਗਗਨ ਵਰਮਾ, ਸੁਧੀਰ ਕੁਮਾਰ, ਕਮਲ ਸ਼ਰਮਾ, ਲੋਕੇਸ਼ ਮਿੱਤਲ, ਲਛਮਣ ਸੋਬਤੀ, ਗਗਨ ਵਰਮਾ, ਰਾਘਵ ਮਹਿਰਾ, ਆਸ਼ੂ, ਅਮਿਤ ਵਡੈਹਰਾ, ਨਵਦੀਪ ਅਗਰਵਾਲ, ਰੋਬਿਨ ਸ਼ਰਮਾ, ਸ਼ੁਭਮ ਕੱਕੜ ਤੇ ਅਕਸ਼ੇ ਭੰਡਾਰੀ ਨੇ ਦੱਸਿਆ ਕਿ ਚੌਥੇ ਸ਼੍ਰੀ ਸ਼ਿਆਮ ਮਹਾਂਉਤਸਵ 'ਚ ਸ਼੍ਰੀ ਅਮਰਨਾਥ ਗੁਫ਼ਾ ਦੇ ਮੁੱਖ ਪੁਜਾਰੀ ਰਾਜਿੰਦਰ ਸ਼ਾਸਤਰੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਉਨ੍ਹਾਂ ਦੱਸਿਆ ਕਿ ਪ੍ਰਸਿੱਧ ਭਜਨ ਗਾਇਕ ਆਤਿਸ਼ ਅਰੋੜਾ (ਜਲੰਧਰ) ਤੇ ਆਰਤੀ ਖੰਨਾ (ਬਠਿੰਡਾ) ਵਲੋਂ ਸ਼੍ਰੀ ਖਾਟੂ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅਲੌਕਿਕ ਸ਼ਿੰਗਾਰ, ਅਖੰਡ ਜੋਤੀ ਤੇ ਛਪਣ ਭੋਗ ਇਸ ਮਹਾਂਉਤਸਵ ਦੇ ਮੁੱਖ ਆਕਸ਼ਰਣ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਮੁਹੱਲਾ ਬੇਗਮਪੁਰ ਦੀਆਂ 5 ਗਲੀਆਂ ਦਾ 40 ਲੱਖ ਰੁਪਏ ਦੀ ਲਾਗਤ ਕੰਕਰੀਟ ਪਾਉਣ ਦਾ ਕੰਮ ਕਰਵਾਇਆ-ਕੌਂਸਲਰ ਸੁਸ਼ਮਾ ਕੁਮਾਰੀ... ਅਗਲੀ ਖ਼ਬਰ ਅਰੋੜਾ ਮਹਾਂ ਸਭਾ ਨੇ ਸ਼ੋਭਾ ਯਾਤਰਾ 'ਚ ਸ਼ਾਮਿਲ ਸ਼ਰਧਾਲੂਆਂ ਲਈ ਲਗਾਇਆ ਲੰਗਰ <br/>
Ad Position 24