ਮਲਸੀਆਂ, 26 ਸਤੰਬਰ (ਸੁਖਦੀਪ ਸਿੰਘ)-ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਚਲਾਏ ਜਾ ਰਹੇ ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ (ਜਲੰਧਰ) ਦੇ ਪਿ੍ੰਸੀਪਲ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9ਵੀਂ ਅਤੇ 11ਵੀਂ ਜਮਾਤਾਂ ਦੇ ਦਾਖ਼ਲੇ (ਸੈਸ਼ਨ 2026-27) ਸੰਬੰਧੀ ਅਪਲਾਈ ਕਰਨ ਦੀ ਆਖ਼ਰੀ ਮਿਤੀ ਪਹਿਲਾਂ 23 ਸਤੰਬਰ ਸੀ, ਜਿਸ ਨੂੰ ਨਵੋਦਿਆ ਵਿਦਿਆਲਿਆ ਸਮਿਤੀ ਵਲੋਂ ਵਧਾ ਕੇ 7 ਅਕਤੂਬਰ, 2025 ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਵਾਸਤੇ 9ਵੀਂ ਜਮਾਤ ਲਈ ਅਤੇ 11ਵੀਂ ਜਮਾਤ ਲਈ https//cbseitms.nic.in/ 2025/ nvsxi_11 ਲਿੰਕ 'ਤੇ ਅਪਲਾਈ ਕਰਕੇ ਫਾਰਮ ਭਰੇ ਜਾ ਸਕਦੇ ਹਨ | ਦਾਖ਼ਲੇ ਸੰਬੰਧੀ ਲੇਟਰਲ ਐਂਟਰੀ ਸਿਲੈਕਸ਼ਨ ਟੈਸਟ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ ਵਿਖੇ 7 ਫਰਵਰੀ, 2026 ਨੂੰ ਹੋਵੇਗਾ | ਆਨਲਾਈਨ ਅਪਲਾਈ ਕਰਨ ਲਈ ਨਿਯਮ ਅਤੇ ਸ਼ਰਤਾਂ ਵੈੱਬਸਾਈਟ www.navodaya.gov.in 'ਤੇ ਦਰਸਾਈਆਂ ਗਈਆਂ ਹਨ | ਇਸ ਸੰਬੰਧੀ ਹੋਰ ਜਾਣਕਾਰੀ ਲਈ ਹੈਲਪਲਾਈਨ ਨੰਬਰ 79739-04878 (ਅਮਰਜੀਤ ਸਿੰਘ) ਅਤੇ 74048-16420 (ਸੁਮਿਤ ਬੇਨੀਵਾਲ) ਨਾਲ ਸੰਪਰਕ ਕੀਤਾ ਜਾ ਸਕਦਾ ਹੈ |