ਮਲਸੀਆਂ, 26 ਸਤੰਬਰ (ਦਲਜੀਤ ਸਿੰਘ ਸਚਦੇਵਾ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਆਪਣੇ ਐੱਮ.ਪੀ ਲੈਂਡ ਫੰਡ 'ਚੋਂ ਪਿੰਡ ਗਿੱਲ ਦੀ ਗ੍ਰਾਮ ਪੰਚਾਇਤ ਨੂੰ ਪਾਣੀ ਵਾਲਾ ਟੈਂਕਰ ਭੇਟ ਕੀਤਾ ਗਿਆ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਐੱਮ.ਪੀ ਲੈਂਡ ਫੰਡ 'ਚੋਂ ਬਹੁਤ ਸਾਰੇ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲ ਸਕੇ ਤੇ ਗ੍ਰਾਮ ਪੰਚਾਇਤਾਂ ਵਲੋਂ ਕੀਤੇ ਜਾਂਦੇ ਸਾਂਝੇ ਕੰਮਾਂ ਵਿਚ ਇਹ ਟੈਂਕਰ ਕਿਸੇ ਕੰਮ ਆ ਸਕਣ | ਉਨ੍ਹਾਂ ਕਿਹਾ ਕਿ ਕਿ ਇਨ੍ਹਾਂ ਟੈਂਕਰਾਂ ਦੀ ਯੋਗ ਵਰਤੋਂ ਹੋਣੀ ਚਾਹੀਦੀ ਹੈ | ਇਸ ਮੌਕੇ ਮੌਕੇ ਨੰਬਰਦਾਰ ਅਮਰਜੀਤ ਸਿੰਘ ਨੇ ਟੈਂਕਰ ਭੇਟ ਕਰਨ 'ਤੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਪਾਣੀ ਵਾਲੇ ਟੈਂਕਰ ਦੀ ਪਿੰਡ ਨੂੰ ਬਹੁਤ ਜ਼ਰੂਰਤ ਸੀ, ਇਸ ਨਾਲ ਪੰਚਾਇਤ ਵਲੋਂ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਦਲਜੀਤ ਕੌਰ ਸਰਪੰਚ, ਬਲਵੀਰ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਵਿੱਕੀ ਜੱਸਲ ਪੰਚ, ਡਾ: ਗਗਨਦੀਪ ਪੰਚ, ਜੋਗਿੰਦਰ ਕੌਰ ਪੰਚ, ਜਸਵਿੰਦਰ ਕੌਰ ਪੰਚ, ਲਖਵੀਰ ਸਿੰਘ ਲੱਖੀ ਖ਼ਜ਼ਾਨਚੀ ਗਿੱਲ ਚੈਰੀਟੇਬਲ ਸੁਸਾਇਟੀ, ਬਲਜਿੰਦਰ ਸਿੰਘ ਜਿੰਦੂ ਗਿੱਲ, ਸੁਖਵਿੰਦਰ ਸਿੰਘ ਸੁੱਖਾ, ਪਰਮਜੀਤ ਸਿੰਘ ਪਨੇਸਰ, ਹਰਜਿੰਦਰ ਸਿੰਘ ਗਿੱਲ, ਤੀਰਥ ਸਿੰਘ ਗਿੱਲ, ਸ਼ਿੰਗਾਰਾ ਸਿੰਘ, ਗੁਰਜੰਟ ਸਿੰਘ ਲੰਬੜ, ਹੈਪੀ ਖ਼ਾਲਸਾ, ਤੀਰਥ ਸਿੰਘ ਟੁੱਟ ਆਦਿ ਹਾਜ਼ਰ ਸਨ |