ਜਲੰਧਰ, 27 ਸਤੰਬਰ (ਹਰਵਿੰਦਰ ਸਿੰਘ ਫੁੱਲ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਵਿਦਵਤਾ ਭਰਪੂਰ ਵਿਸ਼ੇਸ਼ ਲੈਕਚਰ ਹਰ ਐਤਵਾਰ ਨੂੰ ਹੋਇਆ ਕਰੇਗਾ, ਜਿਸ ਵਿਚ ਉਚ ਕੋਟੀ ਦੇ ਵਿਦਵਾਨ ਗੁਰੂ ਸਾਹਿਬ ਜੀ ਦੀ ਸ਼ਹੀਦੀ ਅਤੇ ਉਨਾਂ ਦੇ ਜੀਵਨ ਬਾਰੇ ਆਪਣੇ ਕੀਮਤੀ ਵਿਚਾਰ ਸੰਗਤਾਂ ਨਾਲ ਸਾਂਝ ਕਰਨਗੇ | ਇਹ ਜਾਣਕਾਰੀ ਦਿੰਦੇ ਹੋਏ ਬੇਅੰਤ ਸਿੰਘ ਸਰਹੱਦੀ ਨੇ ਦਿੰਦੇ ਹੋਏਸ ਦੱਸਿਆ ਕਿ ਹਰ ਐਤਵਾਰ ਨੂੰ ਪਿਛਲੇ ਚਾਰ ਸਾਲ ਤੋਂ ਸਹਿਜ ਪਾਠਾਂ ਦੀ ਲੜੀ ਲਗਤਾਰ ਚੱਲ ਰਹੀ ਹੈ | 28 ਸਤੰਬਰ ਐਤਵਾਰ ਨੂੰ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਅਗਲੇ ਸਹਿਜ ਪਾਠ ਅਰੰਭ ਕੀਤੇ ਜਾਣਗੇ | ਭੋਗ ਤੋਂ ਪਹਿਲਾਂ ਨÏਵੇਂ ਮਹਲੇ ਦੇ ਸਲੋਕ ਸੰਗਤੀ ਸੰਗਤੀ ਰੂਪ ਵਿੱਚ ਪੜੇ ਜਾਣਗੇ ਉਪਰੰਤ ਕੁਲਦੀਪ ਸਿੰਘ ਬੇਦੀ ਪ੍ਰਸਿੱਧ ਲੇਖਕ ਵਕਤਾ ਅਤੇ ਪੱਤਰਕਾਰ ਆਪਣੇ ਵਿਚਾਰ ਰੱਖਣਗੇ |