27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਗੁਰਾਇਆ ਤੋਂ ਮਸਾਣੀ ਸੜਕ ਦਾ ਉਦਘਾਟਨ <br/>

Ad Position 21
No active advertisement
ਸੜਕ ਦਾ ਉਦਘਾਟਨ ਕਰਦੇ ਹੋਏ ਪਿ੍ੰਸੀਪਲ ਪ੍ਰੇਮ ਕੁਮਾਰ ਇੰਚਾਰਜ, ਪ੍ਰਦੀਪ ਦੁੱਗਲ ਚੇਅਰਮੈਨ, ਸੰਜੈ ਅਟਵਾਲ ਸੰਗਠਨ ਇੰਚਾਰਜ, ਮਨੋਜ ਗੋਗਨਾ, ਸੁਦੇਸ਼ ਕੁਮਾਰ ਬਿੱਲਾ, ਪੰਕਜ ਰਾਏ ਅਤੇ ਹੋਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 28-09-2025
ਗੁਰਾਇਆ, 27 ਸਤੰਬਰ (ਬਲਵਿੰਦਰ ਸਿੰਘ)-ਹਲਕਾ ਇੰਚਾਰਜ ਪ੍ਰੇਮ ਕੁਮਾਰ, ਮਾਰਕੀਟ ਦੇ ਚੇਅਰਮੈਨ ਪ੍ਰਦੀਪ ਦੁੱਗਲ ਅਤੇ ਸੰਜੇ ਅਟਵਾਲ ਨੇ ਗੁਰਾਇਆ ਤੋਂ ਮਸਾਣੀ ਤੱਕ ਸੜਕ ਦਾ ਉਦਘਾਟਨ ਸਾਂਝੇ ਤੌਰ ਤੇ ਫੀਤਾ ਕੱਟ ਕੇ ਕੀਤਾ | ਇਸ ਸੜਕ 'ਤੇ 6.2 ਕਰੋੜ ਰੁਪਏ ਖ਼ਰਚ ਆਉਣਗੇ | ਇਹ ਜਾਣਕਾਰੀ ਮੀਡੀਆ ਜ਼ਿਲ੍ਹਾ ਇੰਚਾਰਜ ਮੇਲਾ ਸਿੰਘ ਰੁੜਕਾ ਨੇ ਲਿਖਤੀ ਪੈੱ੍ਰਸ ਬਿਆਨ ਵਿਚ ਦਿਤੀ | ਉਨ੍ਹਾਂ ਕਿਹਾ ਕਿ ਇਸ ਸੜਕ ਨਾਲ਼ ਖੇਤਰ ਦੀਆਂ ਵਪਾਰਕ ਗਤੀਵਿਧੀਆਂ ਵਿਚ ਵਾਧਾ ਹੋਵੇਗਾ | ਉਦਘਾਟਨੀ ਸਮਾਗਮ ਸਮੇਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਦੀ ਵਿਕਾਸ ਨੀਤੀ ਦਾ ਹਿੱਸਾ ਹੈ ਜੋ ਗਰਾਮੀਣ ਖੇਤਰਾਂ ਨੂੰ ਮਜ਼ਬੂਤ ਜੋੜ ਪ੍ਰਦਾਨ ਕਰਦੀ ਹੈ | ਇਸ ਸੜਕ ਨਾਲ਼ ਆਮ ਲੋਕਾਂ ਦੇ ਨਾਲ਼ ਕਿਸਾਨਾਂ ਨੂੰ ਵੀਂ ਆਪਣੀ ਫ਼ਸਲ ਨੂੰ ਮੰਡੀਆਂ ਤੱਕ ਪਹੰੁਚਾਉਣ ਦੀ ਸੌਖ ਮਿਲੇਗੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੰਜੈ ਅਟਵਾਲ ਸੰਗਠਨ ਇੰਚਾਰਜ ,ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ, ਪੰਕਜ ਰਾਏ ਕੁਆਰਡੀਨੇਟਰ, ਪਲਵਿੰਦਰ ਸਿੰਘ ਕੁਆਰਡੀਨੇਟਰ, ਮਨੋਜ ਗੋਗਨਾ ਕੌਂਸਲਰ,ਪ੍ਰਮੋਦ ਕੌਂਸ਼ਲ, ਮਨੀਸ਼ ਬਾਵਾ, ਰਾਹੁਲ ਪੁੰਜ, ਅਜਵਿੰਦਰ ਸਿੰਘ, ਰੌਸ਼ਨ ਲਾਲ ਰੋਸ਼ੀ ਸਾਬਕਾ ਚੇਅਰਮੈਨ, ਕਰਨ ਫਾਂਡੇ ਮੀਡੀਆ ਇੰਚਾਰਜ, ਜਤਿਨ ਸ਼ਰਮਾ ਕੌਂਸਲਰ, ਸੰਜੀਵ ਹੀਰ ਕੌਂਸਲਰ ਪਤੀ, ਗੁਰਵਿੰਦਰ ਸਿੰਘ ਨੌਰਾ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਹਲਕਾ ਇੰਚਾਰਜ ਚੰਦੀ ਨੇ ਕੇਂਦਰ ਵਲੋਂ ਭੇਜੀ ਰਾਹਤ ਸਮੱਗਰੀ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ <br/> ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਵਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਸੋਸ਼ਲ ਸਾਈਟਾਂ 'ਤੇ ਪਾਬੰਦੀ ਦੀ ਮੰਗ...
Ad Position 24