27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੁਧਾਰ ਕਲੱਬ ਸ਼ਾਹਕੋਟ ਵਲੋਂ ਸ੍ਰੀ ਰਾਮ ਲੀਲ੍ਹਾ ਦੀ ਆਰੰਭਤਾ

Ad Position 21
No active advertisement
ਸ੍ਰੀ ਰਾਮ ਲੀਲ੍ਹਾ ਦੌਰਾਨ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਤੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਦਾ ਸਨਮਾਨ ਕਰਦੇ ਪ੍ਰਬੰਧਕ ਅਤੇ (ਸੱਜੇ) ਪ੍ਰੋਗਰਾਮ ਪੇਸ਼ ਕਰਦੇ ਕਲਾਕਾਰ | ਤਸਵੀਰਾਂ- ਸੁਖਦੀਪ ਸਿੰਘ
ਸ਼ਾਹਕੋਟ ਵਿਖੇ ਸ੍ਰੀ ਰਾਮ ਲੀਲ੍ਹਾ ਦੇ ਉਦਘਾਟਨ ਮੌਕੇ ਮੰਚ 'ਤੇ ਸੁਰਿੰਦਰ ਮੋਹਣ ਮਲਹੋਤਰਾ ਅਤੇ ਸੰਬੋਧਨ ਕਰਦੇ 'ਆਓ ਰਲ ਇੱਕ ਕੋਸ਼ਿਸ਼ ਕਰੀਏ' ਟੀਮ ਦੇ ਮੈਂਬਰ ਜਿੰਦਰ ਮਾਨ ਈਸੇਵਾਲ ਤੇ ਹੋਰ | ਤਸਵੀਰ- ਸੁਖਦੀਪ ਸਿੰਘ
28-09-2025
ਸ਼ਾਹਕੋਟ, 27 ਸਤੰਬਰ (ਸੁਖਦੀਪ ਸਿੰਘ,ਦਲਜੀਤ ਸਿੰਘ ਸਚਦੇਵਾ)-ਦੁਸਹਿਰੇ ਦੇ ਤਿਉਹਾਰ ਸੰਬੰਧੀ ਸੁਧਾਰ ਕਲੱਬ ਸ਼ਾਹਕੋਟ ਵਲੋਂ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਦੀ ਪੇਸ਼ਕਸ਼ 7 ਰੋਜ਼ਾ ਸ੍ਰੀ ਰਾਮ ਲੀਲ੍ਹਾ ਦੀ ਰਾਮਗੜ੍ਹੀਆ ਚੌਕ ਸ਼ਾਹਕੋਟ ਵਿਖੇ ਆਰੰਭਤਾ ਹੋਈ | ਇਸ ਮੌਕੇ ਪਹਿਲਾਂ ਪੰਡਿਤ ਓਮ ਦੱਤ ਸ਼ਰਮਾ ਵਲੋਂ ਵਿਧੀਪੂਰਵਕ ਪੂਜਾ ਕੀਤੀ ਗਈ, ਉਪਰੰਤ 'ਆਓ ਰਲ ਇੱਕ ਕੋਸ਼ਿਸ਼ ਕਰੀਏ' ਦੇ ਸੰਸਥਾਪਕ ਅਮਨ ਮਲਹੋਤਰਾ ਵਲੋਂ ਸ੍ਰੀ ਠਾਕੁਰ ਦੁਆਰਾ ਗਊਸ਼ਾਲਾ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰ ਮੋਹਣ ਮਲਹੋਤਰਾ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਰਪ੍ਰਸਤ ਸਤੀਸ਼ ਰਿਹਾਨ, ਅਮਿਤ ਮਲਹੋਤਰਾ, ਟੀਮ ਦੇ ਮੈਂਬਰ ਜਿੰਦਰ ਮਾਨ ਈਸੇਵਾਲ ਸੰਚਾਲਕ 'ਨਿਆਸਰਿਆਂ ਦਾ ਆਸਰਾ' ਆਸ਼ਰਮ ਈਸੇਵਾਲ, ਰਿਟਾ. ਬੀ.ਪੀ.ਈ.ਓ. ਰਾਕੇਸ਼ ਚੰਦ, ਸੀ.ਐਚ.ਟੀ. ਸੁਰਿੰਦਰ ਵਿੱਗ, ਸਮਾਜ ਸੇਵਕ ਤਰਸੇਮ ਵਡੈਹਰਾ ਆਦਿ ਵੀ ਮੌਜੂਦ ਸਨ | ਇਸ ਮੌਕੇ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਤੇ ਡੀ.ਐੱਸ.ਪੀ. ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜਿੰਨ੍ਹਾਂ ਦਾ ਕਲੱਬ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸਤੀਸ਼ ਰਿਹਾਨ ਨੇ ਕਿਹਾ ਕਿ ਸ਼ਾਹਕੋਟ 'ਚ 1960 ਤੋਂ ਰਾਮ ਲੀਲ੍ਹਾ ਕਰਵਾਈ ਜਾ ਰਹੀ ਹੈ | ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਐੱਸ.ਐੱਸ.ਪੀ. ਸ੍ਰੀ ਰਾਮ ਲੀਲ੍ਹਾ ਦੀ ਸ਼ਾਨ ਵਧਾਉਣ ਆਏ ਹਨ | ਜਿੰਦਰ ਮਾਨ ਈਸੇਵਾਲ ਨੇ ਕਿਹਾ ਕਿ ਹਰ ਸਾਲ ਮਲਹੋਤਰਾ ਪਰਿਵਾਰ ਵਲੋਂ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ ਜਾਂਦਾ ਹੈ ਤੇ ਇਹ ਪਰਿਵਾਰ ਸਮਾਜ ਸੇਵਾ ਨੂੰ ਸਮਰਪਿਤ ਹੈ | ਇਸ ਮੌਕੇ ਕਲਾਕਾਰਾਂ ਵਲੋਂ ਵੱਖ-ਵੱਖ ਦਿ੍ਸ਼ ਪੇਸ਼ ਕੀਤੇ ਗਏ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਮਲਹੋਤਰਾ ਪਰਿਵਾਰ, ਐੱਸ.ਐੱਸ.ਪੀ. ਵਿਰਕ ਤੇ ਡੀ.ਐੱਸ.ਪੀ. ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਐਮ.ਸੀ. ਸਤੀਸ਼ ਰਿਹਾਨ ਸਾਬਕਾ ਪ੍ਰਧਾਨ, ਐਮ.ਸੀ. ਬੂਟਾ ਸਿੰਘ ਕਲਸੀ, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ., ਹੈਪੀ ਡਾਬਰ ਸਾਬਕਾ ਐੱਮ.ਸੀ., ਬੱਬਲੂ ਰਿਹਾਨ ਸਮਾਜ ਸੇਵਕ, ਸੀ.ਐਚ.ਟੀ. ਰਕੇਸ਼ ਖਹਿਰਾ, ਅਜੈ ਸ਼ਰਮਾ, ਸ਼ਿਵ ਮਲਹੋਤਰਾ, ਅਨਿਲ ਗੋਇਲ, ਤਰਲੋਕ ਸਿੰਘ ਰੂਪਰਾ, ਆਸ਼ੀਸ਼ ਅਗਰਵਾਲ ਸਮਾਜ ਸੇਵਕ, ਬੰਟੀ ਕੁਮਰਾ, ਰੱਜਤ ਵਡੈਹਰਾ, ਸੰਨੀ ਪੁਰੀ, ਅਜੀਤ ਸਿੰਘ ਝੀਤਾ, ਹਰਜਿੰਦਰ ਸਿੰਘ ਜਿੰਦੀ ਰੂਪਰਾ, ਸੁੱਖਾ ਢੇਸੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਅਗਲੀ ਖ਼ਬਰ ਮਹਿਲਾ ਮੰਡਲ ਸ਼ਾਹਕੋਟ ਵਲੋਂ ਘਰ ਦੀ ਛੱਤ ਡਿਗਣ ਵਾਲੇ ਪਰਿਵਾਰ ਦੀ ਮਾਲੀ ਸਹਾਇਤਾ

Ad Position 24