42ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ
ਅਜੀਤ ਡੈਸਕ
02-11-2025
ਜਲੰਧਰ, 1 ਨਵੰਬਰ (ਡਾ. ਜਤਿੰਦਰ ਸਾਬੀ)-ਇੰਡੀਅਨ ਆਇਲ ਮੁੰਬਈ ਨੇ ਭਾਰਤੀ ਰੇਲਵੇ ਦਿੱਲੀ ਨੂੰ 2-1 ਦੇ ਫਰਕ ਨਾਲ ਹਰਾ ਕੇ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ ਲਗਾਤਾਰ ਤੀਜੀ ਵਾਰ ਅਤੇ ਕੁੱਲ ਮਿਲਾਂ ਕੇ ਸੱਤਵੀਂ ਵਾਰ ਜਿੱਤ ਲਿਆ¢ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਸਮਾਪਤ ਹੋਏ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ-ਨਾਲ 5.51 ਲੱਖ ਰੁਪਏ ਦਾ ਨਕਦ ਇਨਾਮ (ਜੋ ਕਿ ਗਾਖਲ ਬ੍ਰਦਰਜ਼ ਯੂਐਸਏ ਵਲੋਂ ਸਪਾਂਸਰ ਸੀ) ਦਿੱਤਾ ਗਿਆ¢ ਜਦਕਿ ਉਪ ਜੇਤੂ ਟੀਮ ਨੂੰ ਉਪ ਜੇਤੂ ਟਰਾਫੀ ਦੇ ਨਾਲ ਨਾਲ 2.50 ਲੱਖ ਰੁਪਏ ਦਾ ਨਕਦ ਇਨਾਮ (ਜੋ ਕਿ ਰਾਮਟੈਕਸ ਕੰਪਨੀ ਲੁਧਿਆਣਾ) ਵਲੋਂ ਸਪਾਂਸਰ ਕੀਤਾ ਗਿਆ ਸੀ) ਦਿੱਤਾ ਗਿਆ¢ ਇੰਡੀਅਨ ਆਇਲ ਟੀਮ ਦੇ ਤਲਵਿੰਦਰ ਸਿੰਘ ਨੂੰ ਟੂਰਨਾਮੈਂਟ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ, ਉਸ ਨੂੰ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕÏਰ ਵਲੋਂ ਸਪਾਂਸਰ ਕੀਤਾ ਇਕ ਲੱਖ ਰੁਪਏ ਨਕਦ, ਦਿੱਤਾ ਗਿਆ¢ਜਦਕਿ ਪੰਜਾਬ ਪੁਲਿਸ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਨੂੰ ਟੂਰਨਾਮੈਂਟ ਦਾ ਸਰਬੋਤਮ ਸਕੋਰਰ ਐਲਾਨਿਆ ਗਿਆ, ਉਸ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ¢ ਇਸ ਮÏਕੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧ ਰਿਹਾ ਹੈ¢ ਪੰਜਾਬ ਸਰਕਾਰ ਵਲੋਂ ਇਸ ਸਾਲ ਦੇ ਖੇਡਾਂ ਦੇ ਬਜਟ ਵਿੱਚ ਵੱਡਾ ਵਾਧਾ ਕਰਕੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮÏਕੇ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ¢ ਇਸ ਮÏਕੇ ਤੇ ਡਿਪਟੀ ਕਮਿਸ਼ਨਰ ਜਲੰਧਰ ਹਿਮਾਸ਼ੂ ਅਗਰਵਾਲ, ਪਵਨ ਟੀਨੂੰ, ਦਿਨੇਸ਼ ਢੱਲ, ਨਿਤਨ ਕੋਹਲੀ, ਉਲੰਪੀਅਨ ਗੁਰਮੇਲ ਸਿੰਘ, ਰਾਜਬੀਰ ਕÏਰ, ਰਾਜਵਿੰਦਰ ਕÏਰ ਥਿਆੜਾ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਪ੍ਰਦੀਪ ਸਚਦੇਵਾ (ਇੰਡੀਅਨ ਆਇਲ), ਬਲਬੀਰ ਸਿੰਘ ਬਿੱਟੂ ਡਿਪਟੀ ਮੇਅਰ ਜਲੰਧਰ, ਨੱਥਾ ਸਿੰਘ ਗਾਖਲ, ਸਾਧੂ ਸਿੰਘ ਖਲੌਰ , ਨਵਦੀਪ ਸਿੰਘ ਗਿੱਲ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਰਣਜੀਤ ਸਿੰਘ ਟੁੱਟ, ਗੈਰੀ ਜੋਹਲ, ਅਮਰਜੀਤ ਸਿੰਘ ਟੁੱਟ ਕੈਨੇਡਾ, ਐਨ ਕੇ ਸਿਨਹਾ, ਕੈਮ ਗਿੱਲ (ਅਮਰੀਕਾ), ਸੰਜੇ ਕੋਹਲੀ ਆਦਿ ਹਾਜ਼ਰ ਸਨ ¢