16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੇਵਾ ਕੇਂਦਰਾਂ 'ਚ ਮੁਸ਼ਕਿਲਾਂ ਨੂੰ ਲੈ ਕੇ ਲੋਕਾਂ ਨੇ ਸਰਕਾਰ ਤੋਂ ਕੀਤੀ ਰਾਹਤ ਦੁਆਉਣ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਜਲੰਧਰ, 22 ਨਵੰਬਰ (ਸ਼ਿਵ)-ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਕਈ ਸੇਵਾਵਾਂ ਸੇਵਾ ਕੇਂਦਰਾਂ 'ਚ ਚਲੀਆਂ ਗਈਆਂ ਹਨ ਪਰ ਅਜੇ ਵੀ ਕਈ ਸੇਵਾਵਾਂ ਨਾ ਮਿਲਣ ਕਰਕੇ ਲੋਕਾਂ ਨੂੰ ਦਿੱਕਤਾਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨੀ ਦੇਰ ਤੱਕ ਸੇਵਾ ਕੇਂਦਰਾਂ 'ਚ ਆਨਲਾਈਨ ਸਹੂਲਤਾਂ ਮਿਲਣ ਵਿਚ ਕੋਈ ਪ੍ਰੇਸ਼ਾਨੀ ਆ ਰਹੀ ਹੈ ਤਾਂ ਪਹਿਲਾਂ ਵਾਂਗ ਫਾਈਲਾਂ ਲੈ ਕੇ ਆਰ. ਟੀ. ਓ. ਦਫਤਰ 'ਚ ਪਹਿਲਾਂ ਵਾਂਗ ਕੰਮ ਕਰਨ ਦੀ ਸਹੂਲਤ ਦੇਣੀ ਚਾਹੀਦੀ ਹੈ ਤੇ ਜਦੋਂ ਆਨਲਾਈਨ ਦੇ ਤਹਿਤ ਸਾਰਾ ਕੰਮ ਦਰੁਸਤ ਹੋ ਜਾਵੇ ਤਾਂ ਫਿਰ ਦੂਜਾ ਫਾਈਲਾਂ ਰਾਹੀਂ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ | ਕਈ ਗੱਡੀ ਮਾਲਕਾਂ ਦਾ ਕਹਿਣਾ ਸੀ ਕਿ ਕਈ ਗੱਡੀਆਂ ਜਿਨ੍ਹਾਂ 'ਚ ਬੱਸਾਂ ਜਾਂ ਛੋਟੀਆਂ ਗੱਡੀਆਂ ਵਿਆਹ ਸਮਾਗਮਾਂ ਲਈ ਕਿਧਰੇ ਜਾਂਦੇ ਹਨ ਤਾਂ ਉਨਾਂ ਨੂੰ ਪਰਮਿਟ ਲੈਣਾ ਹੁੰਦਾ ਹੈ ਤਾਂ ਇਸ ਲਈ ਨਾਲ ਟੈਕਸ ਜਮ੍ਹਾਂ ਕਰਵਾਉਣੇ ਹੁੰਦੇ ਹਨ | ਪਹਿਲਾਂ ਇਹ ਸਹੂਲਤ ਆਰ. ਟੀ. ਓ. ਦਫਤਰ ਵਿਚ ਮਿਲ ਜਾਂਦੀ ਸੀ ਪਰ ਹੁਣ ਸੇਵਾ ਕੇਂਦਰ ਵਿਚ ਸਹੂਲਤ ਦੇ ਚਲੇ ਜਾਣ ਤੋਂ ਬਾਅਦ ਹੁਣ ਉੱਥੇ ਅਜੇ ਤੱਕ ਸਾਫ਼ਟਵੇਅਰ ਪੂਰੀ ਤਰ੍ਹਾਂ ਨਾਲ ਚੱਲਣ ਕਰਕੇ ਪਰਮਿਟ ਨਾ ਬਣਨ ਕਰਕੇ ਗੱਡੀ ਮਾਲਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨਾਂ ਦੇ ਵਿਆਹ ਸਮਾਗਮਾਂ ਲਈ ਜੇਕਰ ਬਰਾਤ ਲੈ ਜਾਣ ਲਈ ਗੱਡੀਆਂ ਬੁੱਕ ਕੀਤੀਆਂ ਹਨ ਤਾਂ ਇਹ ਬੁਕਿੰਗ ਰੱਦ ਵੀ ਕਰਨੀ ਪੈ ਸਕਦੀ ਹੈ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨੀ ਦੇਰ ਤੱਕ ਇਸ ਪ੍ਰਕਿਰਿਆ ਤਹਿਤ ਸਹੂਲਤ ਲਈ ਪੂਰੀ ਤਰਾਂ ਨਾਲ ਆਨਲਾਈਨ ਸੇਵਾ ਸ਼ੁਰੂ ਨਹੀਂ ਹੋ ਜਾਂਦੀ ਹੈ ਤਾਂ ਆਰ. ਟੀ. ਓ. ਦਫਤਰ 'ਚ ਹੱਥੀਂ ਕੰਮ ਕਰਨ ਦੀ ਸਹੂਲਤ ਦੇਣੀ ਚਾਹੀਦੀ ਹੈ | ਉਧਰ ਇੱਕ ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਇਹ ਸੇਵਾ ਕੇਂਦਰ 'ਚ ਇਸ ਤਰਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ 13 ਸਾਲਾ ਲੜਕੀ ਦੀ ਸਹੇਲੀਆਂ ਦੇ ਘਰੋਂ ਬਾਥਰੂਮ 'ਚੋਂ ਮਿਲੀ ਲਾਸ਼, ਸ਼ਾਮ ਤੋਂ ਸੀ ਲਾਪਤਾ ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਜਲੰਧਰ 'ਚ ਭਰਵਾਂ ਸਵਾਗਤ
Ad Position 24