ਮਕਸੂਦਾਂ, 22 ਨਵੰਬਰ (ਸÏਰਵ ਮਹਿਤਾ)-ਜਲੰਧਰ ਦੇ ਗੁੱਜਾ ਪੀਰ ਰੋਡ 'ਤੇ ਬੀਤੀ ਰਾਤ ਇੱਕ ਨਕਾਬਪੋਸ਼ ਚੋਰ ਵਲੋਂ ਬੇਕਰੀ ਦੇ ਤਾਲੇ ਤੋੜ ਕੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ¢ ਵਾਰਦਾਤ ਬੇਕਰੀ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਸਪੱਸ਼ਟ ਤÏਰ 'ਤੇ ਕੈਦ ਹੋ ਚੁੱਕੀ ਹੈ¢ ਬੇਕਰੀ ਮਾਲਕ ਵਲੋਂ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਜਿਸ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ¢ ਜਾਣਕਾਰੀ ਦਿੰਦਿਆਂ ਬੇਕਰੀ ਮਾਲਕ ਦਲਬੀਰ ਨੇ ਦੱਸਿਆ ਕਿ ਉਹ ਗੁੱਜਾ ਪੀਰ ਰੋਡ 'ਤੇ ਪ੍ਰੀਤ ਬੇਕਰੀ ਦੇ ਨਾਂਅ ਨਾਲ ਦੁਕਾਨ ਚਲਾਉਂਦੇ ਹਨ ¢ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਬੇਕਰੀ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਬੇਕਰੀ ਦਾ ਸ਼ਟਰ ਤਾਲੇ ਸਮੇਤ ਟੁੱਟਿਆ ਪਿਆ ਸੀ ¢ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਤਿਜੋਰੀ ਖੁੱਲ੍ਹੀ ਹੋਈ ਸੀ ਅਤੇ ਉਸ 'ਚੋਂ ਲਗਭਗ ਦਸ ਹਜ਼ਾਰ ਰੁਪਏ ਦੀ ਰਕਮ ਗਾਇਬ ਸੀ ¢ ਦਲਬੀਰ ਨੇ ਤੁਰੰਤ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੀ ਤਾਂ ਸਾਹਮਣੇ ਆਇਆ ਕਿ ਰਾਤ ਦੇ ਸਮੇਂ ਇੱਕ ਨਕਾਬਪੋਸ਼ ਵਿਅਕਤੀ ਐਕਟਿਵਾ 'ਤੇ ਬੇਕਰੀ ਦੇ ਬਾਹਰ ਆ ਰੁਕਿਆ ¢ ਉਹ ਬੜੀ ਆਸਾਨੀ ਨਾਲ ਸ਼ਟਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਇਆ¢ ਹੈਰਾਨੀ ਦੀ ਗੱਲ ਹੈ ਕਿ ਚੋਰ ਨੇ ਬਾਕੀ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਇਆ ਅਤੇ ਸਿਧੇ ਤਿਜੋਰੀ ਨੂੰ ਹੀ ਨਿਸ਼ਾਨਾ ਬਣਾਇਆ¢ ਮਾਲਕ ਦਾ ਅੰਦਾਜ਼ਾ ਹੈ ਕਿ ਚੋਰ ਸ਼ਾਇਦ ਪਹਿਲਾਂ ਗਾਹਕ ਬਣ ਕੇ ਬੇਕਰੀ 'ਤੇ ਆ ਚੁੱਕਾ ਸੀ, ਇਸ ਲਈ ਉਸ ਨੂੰ ਤਿਜੋਰੀ ਦੀ ਪੂਰੀ ਜਾਣਕਾਰੀ ਸੀ¢ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਆਰਾਮ ਨਾਲ ਐਕਟਿਵਾ 'ਤੇ ਬੈਠ ਕੇ ਮÏਕੇ ਤੋਂ ਫਰਾਰ ਹੋ ਗਿਆ¢ ਸ਼ਿਕਾਇਤ ਮਿਲਣ ਉਪਰੰਤ ਥਾਣਾ ਨੰਬਰ 8 ਦੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ¢ ਪੁਲਿਸ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਚੋਰ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ¢ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ¢