16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜੇ. ਡੀ. ਸੈਂਟਰਲ ਸਕੂਲ ਆਦਰਾਮਾਨ 'ਚ ਸ਼ਹੀਦੀ ਦਿਹਾੜਾ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਮਹਿਤਪੁਰ, 22 ਨਵੰਬਰ (ਲਖਵਿੰਦਰ ਸਿੰਘ)- ਜੇ. ਡੀ. ਸੈਂਟਰਲ ਸਕੂਲ ਆਦਰਾਮਾਨ ਵਿਖੇ ਸ਼ਹੀਦਾਂ ਦੇ ਸਿਰਤਾਜ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਕੂਲ ਵਿਖੇ ਸਮਾਗਮ ਕਰਵਾਏ ਗਏ | ਜਿਸ ਦੇ ਵਿੱਚ ਵਿਦਿਆਰਥੀਆਂ ਨੇ 350 ਸਾਲ ਅਤੇ ੴ ਉਲੀਕ ਕੇ ਸ਼ਹਾਦਤ ਨੂੰ ਸਿੱਜਦਾ ਕੀਤਾ | ਇਹ ਸਾਰਾ ਪ੍ਰੋਗਰਾਮ ਸਵ.ਰਵੀਪਾਲ ਸਿੰਘ ਦੇ ਪਾਏ ਹੋਏ ਪੂਰਨਿਆਂ ਉੱਤੇ ਚਲਦੇ ਮੌਜੂਦਾ ਚੇਅਰਮੈਨ ਸਰਦਾਰ ਸਿਮਰਜੀਤ ਸਿੰਘ ਮੋਮੀ ਅਤੇ ਪਿ੍ੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਹੋਇਆ | ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੋਂ ਲੈ ਸ਼ਹਾਦਤ ਤੱਕ ਦੀ ਜੀਵਨੀ ਬਾਰੇ ਜਾਣੂ ਕਰਵਾਇਆ ਗਿਆ | |ਵਿਦਿਆਰਥੀਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਪ੍ਰਸ਼ਨ ਪੁੱਛੇ ਗਏ,ਜਿਸ ਦੇ ਵਿਦਿਆਰਥੀਆਂ ਨੇ ਬਹੁਤ ਜਵਾਬ ਦਿੱਤੇ | ਪ੍ਰੋਗਰਾਮ ਉਲੀਕਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵੱਖ ਵੱਖ ਧਰਮਾਂ ਤੇ ਵੱਖ-ਵੱਖ ਧਰਮਾਂ ਦੇ ਆਗੂਆਂ ਤੋਂ ਜਾਣੂ ਕਰਾਉਣਾ, ਸਿੱਖ ਧਰਮ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ | ਪ੍ਰੋਗਰਾਮ ਤੋਂ ਬਾਅਦ ਵਿਦਿਆਰਥੀਆਂ ਨੂੰ ਪ੍ਰਸ਼ਾਦ ਵਰਤਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਨਕੋਦਰ ਦੇ ਖਿਡਾਰੀਆਂ ਨੇ ਕੁਰੈਸ਼ ਸਟੇਟ ਲੈਵਲ ਚੈਂਪੀਅਨਸ਼ਿਪ 'ਚ ਜਿੱਤੇ ਤਗਮੇ ਅਗਲੀ ਖ਼ਬਰ ਪੰਜਾਬ ਸਰਕਾਰ ਅੱਜ ਤੋਂ 25 ਤੱਕ ਅਨੰਦਪੁਰ ਸਾਹਿਬ ਪਹੁੰਚਣ ਲਈ ਮੁਫ਼ਤ ਬੱਸ ਸੇਵਾ ਦੀ ਸਹੂਲਤ ਦੇਵੇਗੀ
Ad Position 24