ਗੁਰਾਇਆ, 22 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਅਤੇ ਫਿਲੌਰ ਨਾਲ ਸੰਬੰਧਿਤ ਗੈਰ- ਸਹਾਇਤਾ ਪ੍ਰਾਪਤ ਨਿੱਜੀ ਸਕੂਲ 23, 24, 25 ਨਵੰਬਰ ਨੂੰ ਬੰਦ ਰਹਿਣਗੇ | ਇਸ ਦੀ ਜਾਣਗਾਰੀ ਦਿੰਦੇ ਜਗਦੀਪ ਸਿੰਘ, ਰਵਿੰਦਰ ਕੌਰ ਅਤੇ ਜੋਧਾ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ, ਇਨ੍ਹਾਂ ਸਮਾਗਮਾਂ 'ਚ ਬੱਚੇ ਆਪਣੇ ਮਾਤਾ ਪਿਤਾ ਨਾਲ ਸ਼ਮੂਲੀਅਤ ਕਰ ਸਕਣ, ਇਸ ਦੇ ਲਈ ਇਹ ਫੈਸਲਾ ਲਿਆ ਗਿਆ ਹੈ | ਉਨ੍ਹਾਂ ਸਮੂਹ ਸਕੂਲ ਪ੍ਰਬੰਧਕਾਂ ਤੋਂ ਇਸ ਦੇ ਲਈ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਬੱਚੇ ਆਪਣੇ ਮਾਤਾ-ਪਿਤਾ ਨਾਲ ਸ਼ਹਾਦਤ ਨਾਲ ਸੰਬੰਧਿਤ ਇਨ੍ਹਾਂ ਸਮਾਗਮਾਂ 'ਚ ਭਾਗ ਲੈ ਸਕਣ |