16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅਲਾਵਲਪੁਰ ਦੇ 86 ਲੋੜਵੰਦ ਪਰਿਵਾਰਾਂ ਨੂੰ ਮਕਾਨ ਪੱਕੇ ਕਰਨ ਲਈ 2 ਕਰੋੜ 15 ਲੱਖ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਦਿੱਤੇ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
• 'ਆਪ' ਸਰਕਾਰ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਿਆਰ-ਪਵਨ ਟੀਨੂੰ
ਆਦਮਪੁਰ, 22 ਨਵੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਦੇ ਐਸ.ਡੀ.ਐਮ ਦਫਤਰ ਵਿਖੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪਵਨ ਕੁਮਾਰ ਟੀਨੂੰ ਦੀ ਅਗਵਾਈ 'ਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਅਲਾਵਲਪੁਰ ਦੇ 86 ਲੋੜਵੰਦ ਪਰਿਵਾਰਾਂ ਨੂੰ ਮਕਾਨ ਪੱਕੇ ਕਰਨ ਲਈ 2 ਕਰੋੜ 15 ਲੱਖ ਦੀ ਗਰਾਂਟ ਦੇ ਮਨਜੂਰੀ ਪੱਤਰ ਦਿੱਤੇ ਗਏ | ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਪਿੱਛਲੇ ਦਿਨੀਂ ਆਏ ਭਾਰੀ ਮੀਂਹ ਕਰਕੇ ਕਾਫੀ ਲੋਕਾਂ ਦੇ ਘਰ ਨੁਕਸਾਨੇ ਗਏ ਸਨ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋ ਉਨ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਸੀ ਜਿਸਦੇ ਚਲਦਿਆਂ ਅਸੀਂ 86 ਲੋੜਵੰਦ ਪਰਿਵਾਰਾਂ ਨੂੰ ਘਰ ਪੱਕੇ ਕਰਨ ਲਈ 2.50 ਲੱਖ ਰੁਪਏ ਦੀ ਗ੍ਰਾਂਟ ਦੇ ਮਨਜੂਰੀ ਪੱਤਰ ਦਿੱਤੇ ਹਨ | ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਗਰੀਬ ਬੰਦੇ ਦੀ ਮਦਦ ਲਈ ਤਿਆਰ ਰਹਿੰਦੀ ਹੈ | ਇਸ ਮੌਕੇ ਕਾਰਜ ਸਾਧਕ ਅਫਸਰ ਰਾਮਜੀਤ, ਡੀ.ਐਸ.ਪੀ ਰਾਜੀਵ ਕੁਮਾਰ, ਮੈਡਮ ਰਾਜਬੀਰ ਕੌਰ, ਸੂਰਜ, ਸਾਬਕਾ ਪ੍ਰਧਾਨ ਪਵਿਤਰ ਸਿੰਘ, ਸੁਖਵੀਰ ਕੁਮਾਰ, ਚੇਅਰਮੈਨ ਪਰਮਜੀਤ ਰਾਜ ਵੰਸ਼, ਦਲਜੀਤ ਸਿੰਘ ਮਿਨਹਾਸ, ਬਲਾਕ ਪ੍ਰਧਾਨ ਅਕਾਸ਼ਦੀਪ ਆਸ਼ੂ, ਰਾਕੇਸ਼ ਅਗਲਵਾਲ, ਜੋਗਿੰਦਰ ਪਾਲ, ਰਾਕੇਸ਼ ਕਪੂਰ, ਹਨੀ ਭਟੀ, ਦਵਿੰਦਰ ਸੂਰੀ, ਪਰਮਜੀਤ ਪੰਪੀ, ਰੂਬੀ ਢਿਲੋ, ਵਿਨੋਦ ਕੁਮਾਰ, ਪੰਕਜ ਸ਼ਰਮਾ, ਅਮਰੀਕ ਸਿੰਘ, ਮਨਦੀਪ ਸਿੰਘ, ਵਿਕਰਮ ਬਧਨ, ਨਰਿੰਦਰ ਚੋਡਾ, ਬੂਟਾ ਸਿੰਘ, ਦਲਬੀਰ ਸਿੰਘ, ਕਸ਼ਮੀਰੀ ਲਾਲ, ਇਕਬਾਲ ਮੁਹੰਮਦ, ਹਨੀ ਸ਼ਰਮਾ, ਨਵੀਨ ਰਾਣਾ, ਸੂਭਾਸ਼ ਵਰਮਾ, ਨਿਰਮਲ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘੱਟ ਝਾੜ ਕਾਰਨ ਮੰਡੀਆਂ 'ਚ ਝੋਨੇ ਦੀ ਆਮਦ ਘਟੀ, ਵਿਕਾਸ ਕਾਰਜ ਹੋਣਗੇ ਪ੍ਰਭਾਵਿਤ ਅਗਲੀ ਖ਼ਬਰ ਘੱਟ ਝਾੜ ਕਾਰਨ ਮੰਡੀਆਂ 'ਚ ਝੋਨੇ ਦੀ ਆਮਦ ਘਟੀ, ਵਿਕਾਸ ਕਾਰਜ ਹੋਣਗੇ ਪ੍ਰਭਾਵਿਤ
Ad Position 24