16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਘੱਟ ਝਾੜ ਕਾਰਨ ਮੰਡੀਆਂ 'ਚ ਝੋਨੇ ਦੀ ਆਮਦ ਘਟੀ, ਵਿਕਾਸ ਕਾਰਜ ਹੋਣਗੇ ਪ੍ਰਭਾਵਿਤ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਗੁਰਾਇਆ, 22 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਮਾਰਕਿਟ ਕਮੇਟੀ ਆਧੀਨ ਪੈਂਦੀਆਂ ਮੰਡੀਆਂ 'ਚ ਘੱਟ ਝਾੜ ਕਾਰਨ ਸਿਰਫ਼ 550322 ਕੁਇੰਟਲ ਝੋਨੇ ਦੀ ਆਮਦ ਹੋਈ ਹੈ | ਜਿਸ ਦਾ ਮੁੱਖ ਕਾਰਨ ਝੋਨੇ ਦੀ ਫ਼ਸਲ 'ਤੇ ਮਧਰੇ ਕੱਦ ਰੋਗ ਦੀ ਮਾਰ ਅਤੇ ਆਖੀਰ 'ਤੇ ਹੋਏ ਬੇਮੌਸਮੇ ਮੀਂਹ ਨੂੰ ਮੁੱਖ ਮੰਨਿਆ ਜਾਂਦਾਂ ਹੈ | ਗੁਰਾਇਆ ਮੁੱਖ ਮੰਡੀ 'ਚ ਝੋਨਾ ਪਿਛਲੇ ਸਾਲ 376498 ਕੁਇੰਟਲ ਦੇ ਮੁਕਾਬਲੇ 304507 ਕੁਇੰਟਲ, ਦੁਸਾਂਝ ਕਲਾਂ ਮੰਡੀ 'ਚ 185015 ਕੁਇੰਟਲ ਦੇ ਮੁਕਾਬਲੇ 135708 ਕੁਇੰਟਲ, ਰੁੜਕਾ ਕਲਾਂ ਮੰਡੀ 'ਚ 108165 ਕੁਇੰਟਲ ਦੇ ਮੁਕਾਬਲੇ 77128 ਕੁਇੰਟਲ, ਮਨਸੂਰਪੁਰ ਮੰਡੀ 'ਚ 41482 ਕੁਇੰਟਲ ਦੇ ਮੁਕਾਬਲੇ 32979 ਕੁਇੰਟਲ ਹੀ ਝੋਨੇ ਦੀ ਆਮਦ ਹੋਈ ਹੈ | ਇਸ ਘੱਟ ਆਮਦ ਕਾਰਨ ਜਿਥੇ ਜੋ ਕਾਰਜ ਮਾਰਕਿਟ ਕਮੇਟੀ ਆਧੀਨ ਮਾਰਕਿਟ ਕਮੇਟੀ ਮੰਡੀ ਫੀਸ ਨਾਲ ਚੱਲਦੇ ਹਨ ਉਨ੍ਹਾਂ ਵਿਕਾਸ ਕਾਰਜਾਂ 'ਤੇ ਪ੍ਰਭਾਵ ਪਵੇਗਾ | ਇਸ ਤੋਂ ਇਲਾਵਾ ਇਸ ਘੱਟ ਝਾੜ ਨੇ ਕਿਸਾਨਾਂ ਦੇ ਚਿਹਰੇ ਦੀ ਰੌਣਕ ਖੋਹ ਲਈ ਹੈ. ਮਹਿਸਮਪੁਰ ਦੇ ਕਿਸਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਫ਼ਸਲ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 30 ਫੀਸਦੀ ਘੱਟ ਰਿਹਾ ਹੈ | ਜਿਸ ਕਾਰਨ ਕਿਸਾਨੀ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਮੌਕੇ ਦੀ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਦੁੱਖ ਦੀ ਘੜੀ 'ਚ ਕਿਸਾਨਾਂ ਦੀ ਬਾਂਹ ਨਹੀਂ ਫੜ੍ਹੀ | ਉਨ੍ਹਾਂ ਪਹਿਲਾਂ ਵੀ ਮੰਗ ਕੀਤੀ ਸੀ ਅਤੇ ਹੁਣ ਵੀ ਕੇਂਦਰ ਸਰਕਾਰ ਤੋਂ ਪ੍ਰਤੀ ਕੁਇੰਟਲ 100 ਰੁਪਏ ਬੋਨਸ ਦੀ ਮੰਗ ਕਰ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਵਾਈਸ ਮੀਤ ਪ੍ਰਧਾਨ ਜਸਵੀਰ ਸਿੰਘ ਸਹੋਤਾ ਨੇ ਮੰਗ ਕੀਤੀ ਹੈ ਕਿ ਦੁਆਬੇ ਦੇ ਜ਼ਿਆਦਾਤਰ ਕਿਸਾਨ ਵਿਦੇਸ਼ ਰਹਿੰਦੇ ਪੰਜਾਬੀਆਂ ਦੇ ਖੇਤਾਂ 'ਤੇ ਖੇਤੀ ਕਰਦੇ ਹਨ, ਐਨ.ਆਰ.ਆਈ. ਵੀਰਾਂ ਵਲੋਂ ਲਗਾਤਾਰ ਜ਼ਮੀਨ ਦਾ ਠੇਕਾ ਵਧਾਇਆ ਜਾ ਰਿਹਾ ਹੇੈ, ਕਿਸਾਨਾਂ ਨੇ ਮਿਸ਼ਨਰੀ ਬਗੈਰਾ ਇਸੇ ਆਸ 'ਤੇ ਖ੍ਰੀਦੀ ਸੀ ਪਰ ਹੁਣ ਜੋ ਪ੍ਰਤੀ ਖੇਤ ਠੇਕਾ 25000 ਰੁਪਏ ਹੁੰਦਾ ਸੀ ਉਹ 35000 ਤੋਂ ਉੱਪਰ ਚੱਲ ਰਿਹਾ ਹੈ ਜਿਸ ਕਾਰਨ ਕਿਸਾਨ ਦੋਹਰੀ ਮਾਰ ਝੱਲ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਬੇਮੌਸਮੀ ਪਈ ਮਾਰ ਕਾਰਨ ਪ੍ਰਤੀ ਏਕੜ 20000 ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ 6ਵੀਂ ਜਮਾਤ ਦੀਆਂ 2 ਵਿਦਿਆਰਥਣਾਂ ਲਾਪਤਾ ਅਗਲੀ ਖ਼ਬਰ ਅਲਾਵਲਪੁਰ ਦੇ 86 ਲੋੜਵੰਦ ਪਰਿਵਾਰਾਂ ਨੂੰ ਮਕਾਨ ਪੱਕੇ ਕਰਨ ਲਈ 2 ਕਰੋੜ 15 ਲੱਖ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਦਿੱਤੇ
Ad Position 24