ਮਕਸੂਦਾਂ, 22 ਨਵੰਬਰ (ਸÏਰਵ ਮਹਿਤਾ)-ਉੱਤਰੀ ਹਲਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕੋ ਸਕੂਲ 'ਚ 6ਵੀਂ ਜਮਾਤ ਦੀਆਂ 14-14 ਸਾਲ ਦੀਆਂ 2 ਵਿਦਿਆਰਥਣਾਂ ਅਚਾਨਕ ਲਾਪਤਾ ਹੋ ਗਈਆਂ ¢ ਦੋਵੇਂ ਲੜਕੀਆਂ ਸ਼ਹੀਦ ਭਗਤ ਸਿੰਘ ਕਾਲੋਨੀ ਅਤੇ ਦਾਦਾ ਕਾਲੋਨੀ ਦੀਆਂ ਰਹਿਣ ਵਾਲੀਆਂ ਹਨ ¢ 20 ਨਵੰਬਰ ਦੀ ਸਵੇਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਲਈ ਘਰੋਂ ਨਿਕਲੀਆਂ, ਪਰ ਸ਼ਾਮ ਤੱਕ ਘਰ ਵਾਪਸ ਨਾ ਆਉਣ ਕਾਰਨ ਪਰਿਵਾਰਕ ਮੈਂਬਰ ਚਿੰਤਤ ਹੋ ਗਏ¢ ਦੋਵਾਂ ਪਰਿਵਾਰਾਂ ਨੇ 2 ਨÏਜਵਾਨਾਂ ਉੱਪਰ ਆਪਣਾ ਸ਼ੱਕ ਜਤਾਇਆ ਹੈ ¢ ਉਨ੍ਹਾਂ ਦਾ ਦਾਅਵਾ ਹੈ ਕਿ 2 ਮੁਸਲਿਮ ਲੜਕੇ ਕਾਫੀ ਸਮੇਂ ਤੋਂ ਉਨ੍ਹਾਂ ਦੀਆਂ ਧੀਆਂ ਪਿੱਛੇ ਆਉਂਦੇ ਦੇਖੇ ਗਏ ਸਨ ¢ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਲੜਕਿਆਂ ਦੇ ਮੋਟਰਸਾਈਕਲ ਦਾ ਨੰਬਰ ਅਤੇ ਮੋਬਾਈਲ ਨੰਬਰ ਨੋਟ ਕਰਕੇ ਸੰਭਾਲ ਕੇ ਰੱਖਿਆ ਸੀ¢ ਇਹ ਸਾਰੇ ਵੇਰਵੇ ਲੜਕੀਆਂ ਦੇ ਗੁੰਮ ਹੋਣ ਵਾਲੇ ਦਿਨ ਹੀ ਪੁਲਿਸ ਨੂੰ ਸੌਂਪ ਦਿੱਤੇ ਗਏ ਸਨ, ਪਰ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਦੋ ਦਿਨ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ¢ ਮਾਮਲੇ 'ਚ ਕਦਮ ਨਾ ਚੁੱਕੇ ਜਾਣ ਕਾਰਨ ਇਹ ਗੱਲ ਭਾਜਪਾ ਦੇ ਸੀਨੀਅਰ ਆਗੂ ਕੇ.ਡੀ. ਭੰਡਾਰੀ ਤੱਕ ਪਹੁੰਚੀ ¢ ਸਨਿਚਰਵਾਰ ਨੂੰ ਉਹ ਖੁਦ ਥਾਣਾ ਡਿਵੀਜ਼ਨ ਨੰਬਰ 1 ਪਹੁੰਚੇ ਅਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਦੀ ਗੰਭੀਰਤਾ ਬਾਰੇ ਜਾਣਕਾਰੀ ਲਈ ¢ ਉਨ੍ਹਾਂ ਨੇ ਫੋਨ ਰਾਹੀਂ ਪੁਲਿਸ ਕਮਿਸ਼ਨਰ ਧਨਪ੍ਰੀਤ ਕÏਰ ਨਾਲ ਵੀ ਸੰਪਰਕ ਕੀਤਾ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ¢ ਮਾਮਲੇ ਨੂੰ ਸਿਖਰ ਪੱਧਰ 'ਤੇ ਲਿਆਂਦੇ ਜਾਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਭਰੋਸਾ ਦਿੱਤਾ ਹੈ ਕਿ ਪੁਲਿਸ ਟੀਮ ਤੁਰੰਤ ਲੜਕੀਆਂ ਦੀ ਖੋਜ ਲਈ ਲੱਗ ਗਈ ਹੈ¢ ਉਨ੍ਹਾਂ ਨੇ ਇਹ ਵੀ ਯਕੀਨ ਦਿਵਾਇਆ ਕਿ ਦੋਵੇਂ ਵਿਦਿਆਰਥਣਾਂ ਨੂੰ ਜਲਦੀ ਹੀ ਸੁਰੱਖਿਅਤ ਤਰੀਕੇ ਨਾਲ ਪਰਿਵਾਰਾਂ ਦੇ ਹਵਾਲੇ ਕੀਤਾ ਜਾਵੇਗਾ¢ ਪਰਿਵਾਰਾਂ ਨੇ ਪੁਲਿਸ ਨੂੰ ਮਾਮਲੇ 'ਚ ਕਾਰਵਾਈ ਤੇਜ਼ ਕਰਨ ਦੀ ਅਪੀਲ ਕੀਤੀ ਹੈ¢