16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਾਹਮਣੀਆਂ ਸਕੂਲ ਦੇ ਬੱਚਿਆਂ ਨੂੰ ਬਲੇਜ਼ਰ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਸ਼ਾਹਕੋਟ, 21 ਨਵੰਬਰ (ਸੁਖਦੀਪ ਸਿੰਘ)-ਸਰਕਾਰੀ ਮਿਡਲ ਸਮਾਰਟ ਸਕੂਲ, ਬਾਹਮਣੀਆਂ (ਸ਼ਾਹਕੋਟ) ਦੇ ਸਾਇੰਸ ਮਿਸਟ੍ਰੈਸ ਮੈਡਮ ਹਰਪਿੰਦਰ ਕੌਰ ਦੀ ਪ੍ਰੇਰਣਾ ਸਦਕਾ ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਵਲੋਂ ਮਿਡਲ ਸਕੂਲ ਬਾਹਮਣੀਆਂ 'ਚ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਣ ਲਈ ਬਲੇਜ਼ਰ ਭੇਟ ਕੀਤੇ ਗਏ | ਸਕੂਲ ਇੰਚਾਰਜ ਮੈਡਮ ਵੀਰ ਪਾਲ ਸ਼ਰਮਾ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਸਕੂਲ ਦੇ ਸਮੂਹ ਸਟਾਫ਼ ਨੇ ਦਾਨੀ ਪਰਿਵਾਰ ਦੇ ਮੈਂਬਰ ਜਸਵੀਰ ਸਿੰਘ ਅਤੇ ਸੁਰਜੀਤ ਕੌਰ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ | ਮੈਡਮ ਵੀਰ ਪਾਲ ਸ਼ਰਮਾ ਨੇ ਕਿਹਾ ਕਿ ਮੈਡਮ ਹਰਪਿੰਦਰ ਕੌਰ ਦੇ ਮਾਤਾ-ਪਿਤਾ ਵਲੋਂ ਬਹੁਤ ਹੀ ਨੇਕ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਇਸ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮਨਪ੍ਰੀਤ ਕੌਰ, ਪੂਜਾ, ਹਰਪਿੰਦਰ ਕੌਰ, ਸਵਰਨ ਸਿੰਘ ਸੇਵਾ-ਮੁਕਤ ਹੈੱਡ ਮਾਸਟਰ, ਮਨੀਸ਼ ਕੁਮਾਰ, ਅੰਮਿ੍ਤਪਾਲ, ਕਰਨਬੀਰ ਕੌਰ, ਨੇਹਾ, ਜਸ਼ਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਨੀਲ ਕੁਮਾਰ ਸਰਬਸੰਮਤੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ 'ਚ ਡਾ. ਇੰਦਰਜੀਤ ਸਿੰਘ ਸੰਘਾ ਨੇ ਸੰਭਾਲੀ ਪਿ੍ੰਸੀਪਲ ਦੀ ਜ਼ਿੰਮੇਵਾਰੀ
Ad Position 24