11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਿਸ਼ਾਹੀ ਨÏਵੀਂ ਹਜ਼ਾਰਾ ਤੋਂ ਨਗਰ ਕੀਰਤਨ ਸਜਾਇਆ

Ad Position 21
No active advertisement
ਹਜ਼ਾਰਾ ਵਿਖੇ ਸਜਾਏ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਪਰਮਜੀਤ ਸਿੰਘ ਰਾਏਪੁਰ ਨਾਲ ਬੀਬੀ ਦਵਿੰਦਰ ਕÏਰ ਕਾਲਰਾ, ਪ੍ਰਧਾਨ ਅਵਤਾਰ ਸਿੰਘ, ਗੁਰਦਿਆਲ ਸਿੰਘ ਕਾਲਰਾ, ਦਵਿੰਦਰ ਸਿੰਘ ਬੁਡਿਆਣਾ, ਜਰਨੈਲ ਸਿੰਘ ਗੜਦੀਵਾਲਾ ਤੇ ਸÏਦਾਗਰ ਸਿੰਘ ਆਦਿ | ਤਸਵੀਰ : ਮੁਨੀਸ਼ <br/> 24-11-2025
ਜਲੰਧਰ ਛਾਉਣੀ, 23 ਨਵੰਬਰ (ਪਵਨ ਖਰਬੰਦਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਾਤਸ਼ਾਹੀ ਨÏਵੀਂ ਹਜ਼ਾਰਾ ਤੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਲਾਗਲੇ ਪਿੰਡਾਂ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਗੁਰੂ ਘਰ 'ਚ ਹੀ ਸਮਾਪਤ ਹੋਇਆ | ਇਸ ਮÏਕੇ ਵਿਸ਼ੇਸ਼ ਤÏਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ, ਪ੍ਰਧਾਨ ਅਵਤਾਰ ਸਿੰਘ, ਵਾਈਸ ਪ੍ਰਧਾਨ ਗੁਰਦੀਪ ਸਿੰਘ, ਕਮੇਟੀ ਮੈਂਬਰ ਕਿਸ਼ਨ ਸਿੰਘ, ਐਸ. ਜੀ. ਪੀ. ਸੀ. ਮੈਂਬਰ ਦਵਿੰਦਰ ਕÏਰ ਕਾਲਰਾ, ਗੁਰਦਿਆਲ ਸਿੰਘ ਕਾਲਰਾ, ਦਵਿੰਦਰ ਸਿੰਘ ਬੁਡਿਆਣਾ, ਜਰਨੈਲ ਸਿੰਘ ਗੜਦੀਵਾਲਾ ਤੇ ਸÏਦਾਗਰ ਸਿੰਘ ਆਦਿ ਹਾਜ਼ਰ ਸਨ | ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਪਿੰਡ ਹਜਾਰਾ ਤੋਂ ਜੋਹਲਾਂ, ਬੋਲੀਨਾ, ਚੋਹਕਾਂ, ਢੱਡਾ, ਕੰਗਣੀਵਾਲ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਵਾਪਸ ਗੁਰਦੁਆਰਾ ਥੜਾ ਸਾਹਿਬ ਵਿਚ ਸਮਾਪਤ ਹੋਇਆ | ਨਗਰ ਕੀਰਤਨ ਦਾ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾ ਕੇ ਤੇ ਫੁੱਲਾਂ ਦੀ ਬਰਸਾਤ ਕਰਦੇ ਹੋਏ ਸਵਾਗਤ ਕੀਤਾ | ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਢਾਡੀ ਜਥੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਸੁਣਾਉਣਗੇ ਤੇ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਮਾਗਮ ਹੋਵੇਗਾ, ਜਿਸ 'ਚ ਪੰਥ ਦੇ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤ ਨੂੰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਕੂੜੇ ਬਾਰੇ 143 ਕਰੋੜ ਦਾ ਟੈਂਡਰ ਖੁੱਲ੍ਹਣ 'ਤੇ ਯੂਨੀਅਨਾਂ ਦਾ ਵਧ ਸਕਦੈ ਨਿਗਮ ਪ੍ਰਸ਼ਾਸਨ ਨਾਲ ਰੇੜਕਾ <br/> ਅਗਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ <br/>
Ad Position 24