ਜਲੰਧਰ, 23 ਨਵੰਬਰ (ਸ਼ਿਵ)-ਗਦਈਪੁਰ ਤੋ ਆਉਂਦੇ ਹੋਏ ਹਾਈਵੇ 'ਤੇ ਚੜ੍ਹਨ ਲਈ ਜੋ ਫੋਕਲ ਪੁਆਇੰਟ ਦੀ ਬੈਕ ਸਾਈਡ ਫੋਕਲ ਪੁਆਇੰਟ ਦਾ ਟਰੀਟਮੈਂਟ ਪਲਾਂਟ ਹੈ | ਉਹ ਸੀਵਰੇਜ ਦਾ ਪਾਣੀ ਰੋਡ 'ਤੇ ਖੜ੍ਹਾ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੜਕ 'ਤੇ ਨਹਿਰ ਆ ਗਈ ਹੋਵੇ | ਲੋਕਾਂ ਨੂੰ ਗੰਦੇ ਪਾਣੀ 'ਚੋਂ ਹੀ ਲੰਘਣਾ ਪੈ ਰਿਹਾ ਹੈ | ਟਰੀਟਮੈਂਟ ਪਲਾਂਟ ਦੇ ਅਫ਼ਸਰ ਕਮਲਜੀਤ ਨੇ ਕਿਹਾ ਹੈ ਕਿ ਨਗਰ ਨਿਗਮ ਵਲੋਂ ਸੀਵਰੇਜ ਦੀ ਪਾਈਪ ਲੀਕ ਕਰ ਰਹੀ ਹੈ, ਜਿਸ ਨਾਲ ਪਾਣੀ ਸੜਕ 'ਤੇ ਆ ਗਿਆ ਹੈ | ਦੂਜੇ ਪਾਸੇ ਫੋਕਲ ਪੁਆਇੰਟ ਜੋ ਏਰੀਆ ਨਗਰ ਨਿਗਮ ਜੇ. ਈ. ਅਮਿੱਤ ਦਾ ਹੈ, ਨੇ ਕਿਹਾ ਕਿ ਟਰੀਟਮੈਂਟ ਪਲਾਂਟ ਵਲੋਂ ਜਿਹੜੀ ਸੀਵਰੇਜ ਦੀ ਪਾਈਪ ਨਗਰ ਨਿਗਮ ਨਾਲ ਜੋੜ ਦਿੱਤੀ ਸੀ | ਉਸ ਕਾਰਨ ਪਾਣੀ ਲੀਕ ਹੋ ਰਿਹਾ ਹੈ | ਇਹ ਨਿਗਮ ਦਾ ਨੁਕਸ ਨਹੀਂ ਹੈ | ਪਲਾਂਟ ਵਾਲੇ ਤੇ ਨਗਰ ਨਿਗਮ ਇਕ ਦੂਜੇ 'ਤੇ ਦੋਸ਼ ਲਗਾ ਰਹੇ, ਨੇ ਕਿ ਸਾਡੇ ਵਲੋਂ ਕੋਈ ਖ਼ਰਾਬੀ ਨਹੀਂ ਹੈ ਪਰ ਲੰਘਣ ਵਾਲੇ ਲੋਕ ਤਾਂ ਗੰਦੇ ਪਾਣੀ 'ਚੋਂ ਲੰਘ ਰਹੇ ਹਨ | ਨਗਰ ਨਿਗਮ ਜਾਂ ਫਿਰ ਪਲਾਂਟ ਵਾਲਿਆਂ ਨੂੰ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਜਿਸ ਨਾਲ ਆਉਂਦੇ ਜਾਂਦੇ ਲੋਕਾਂ ਨੂੰ ਰਾਹਤ ਮਿਲ ਸਕੇ |
ਸੀਵਰੇਜ ਪਾਈਪ ਲੀਕ ਹੋਣ ਕਰਕੇ ਗਦਈਪੁਰ ਰੋਡ 'ਤੇ ਖੜੇ੍ਹ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
ਟਾਂਡਾ ਰੋਡ ਹਨੂੰਮਾਨ ਮੰਦਰ ਦੇ ਨਾਲ ਹੀ ਟੁੱਟੀ ਪਾਈਪ ਕਰਕੇ ਵਹਿ ਰਿਹਾ ਪਾਣੀ | (ਸੱਜੇ) ਇਲਾਕੇ 'ਚ ਭਰਿਆ ਗੰਦਾ ਪਾਣੀ | ਤਸਵੀਰਾਂ : ਜੀ. ਪੀ. ਸਿੰਘ<br/>
24-11-2025