11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਟਾਂਡਾ ਰੋਡ ਹਨੂੰਮਾਨ ਚੌਕ 'ਚ ਟੁੱਟੀ ਪਾਈਪ ਤੋਂ ਲੀਕ ਹੋ ਰਿਹਾ ਪਾਣੀ

Ad Position 21
No active advertisement
ਟਾਂਡਾ ਰੋਡ ਹਨੂੰਮਾਨ ਮੰਦਰ ਦੇ ਨਾਲ ਹੀ ਟੁੱਟੀ ਪਾਈਪ ਕਰਕੇ ਵਹਿ ਰਿਹਾ ਪਾਣੀ | (ਸੱਜੇ) ਇਲਾਕੇ 'ਚ ਭਰਿਆ ਗੰਦਾ ਪਾਣੀ | ਤਸਵੀਰਾਂ : ਜੀ. ਪੀ. ਸਿੰਘ <br/> 24-11-2025
ਜਲੰਧਰ, 23 ਨਵੰਬਰ (ਸ਼ਿਵ)-ਟਾਂਡਾ ਰੋਡ ਹਨੂਮਾਨ ਮੰਦਰ ਚੌਕ 'ਚ ਕਈ ਦਿਨਾਂ ਤੋਂ ਟੁੱਟੀ ਪਾਣੀ ਦੀ ਪਾਈਪ ਕਰਕੇ ਹੁਣ ਤੱਕ ਲੱਖਾਂ ਲੀਟਰ ਪਾਣੀ ਬਰਬਾਦ ਹੋ ਚੁੱਕਾ ਹੈ ਪਰ ਇਸ ਪਾਈਪ ਨੂੰ ਠੀਕ ਨਹੀਂ ਕਰਵਾਇਆ ਜਾ ਸਕਿਆ ਹੈ | ਕੌਂਸਲਰ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿਚ ਦਿਲਚਸਪੀ ਲੈਂਦੇ ਹਨ ਪਰ ਸੜਕਾਂ ਕਿਸੇ ਵਾਰਡ 'ਚ ਨਹੀਂ ਪੈਂਦੀਆਂ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਵਾਟਰ ਸਪਲਾਈ ਵਿਭਾਗ ਦੇ ਲੱਖਾਂ ਰੁਪਏ ਤਨਖ਼ਾਹਾਂ ਲੈਣ ਵਾਲੇ ਵੀ ਕਈ ਜੇ. ਈ. ਚਾਹੇ ਇਸ ਇਲਾਕੇ ਤੋਂ ਲੰਘਦੇ ਹਨ ਪਰ ਉਹ ਵੀ ਬਰਬਾਦ ਹੋ ਰਹੇ ਪਾਣੀ ਦੀ ਸਮੱਸਿਆ ਨੂੰ ਹੱਲ ਨਹੀਂ ਕਰਦੇ ਸਗੋਂ ਜਦੋਂ ਪਾਣੀ ਆਉਣ ਦਾ ਸਮਾਂ ਹੁੰਦਾ ਹੈ ਤਾਂ ਉਸ ਵੇਲੇ ਪਾਣੀ ਸੜਕ 'ਤੇ ਫੈਲ ਜਾਂਦਾ ਹੈ ਤਾਂ ਇਸ ਨਾਲ ਗੱਡੀਆਂ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਲਗਾਤਾਰ ਪਾਣੀ ਵਹਿ ਜਾਣ ਕਰਕੇ ਸੜਕ ਵੀ ਖ਼ਰਾਬ ਹੋ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ 'ਦੂਨ ਵਰਲਡ ਸਕੂਲ' ਮਲਸੀਆਂ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ-ਐੱਮ. ਡੀ. ਦਾਨੀਆ <br/> ਅਗਲੀ ਖ਼ਬਰ ਸੀਵਰੇਜ ਪਾਈਪ ਲੀਕ ਹੋਣ ਕਰਕੇ ਗਦਈਪੁਰ ਰੋਡ 'ਤੇ ਖੜੇ੍ਹ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
Ad Position 24