11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

'ਦੂਨ ਵਰਲਡ ਸਕੂਲ' ਮਲਸੀਆਂ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ-ਐੱਮ. ਡੀ. ਦਾਨੀਆ <br/>

Ad Position 21
No active advertisement
ਅਜੀਤ ਡੈਸਕ 24-11-2025
ਮਲਸੀਆਂ, 23 ਨਵੰਬਰ (ਦਲਜੀਤ ਸਿੰਘ ਸਚਦੇਵਾ)-ਬੱਚਿਆਂ ਦੀ ਉੱਚ ਪੱਧਰ ਦੀ ਗੁਣਾਤਮਿਕ ਸਿੱਖਿਆ ਲਈ ਨਵੇਂ ਖੁੱਲ੍ਹੇ ਦੂਨ ਵਰਲਡ ਸਕੂਲ ਮੱਲ੍ਹੀਵਾਲ (ਮਲਸੀਆਂ, ਤਹਿਸੀਲ ਸ਼ਾਹਕੋਟ) ਵਿਖੇ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਸਾਲ-2026-27 ਦੇ ਨਵੇਂ ਵਿੱਦਿਅਕ ਸੈਸ਼ਨ ਲਈ ਦਾਖ਼ਲਾ ਸ਼ੁਰੂ ਹੋ ਚੁੱਕਾ ਹੈ | ਇਸ ਸਕੂਲ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਜਸਵੰਤ ਸਿੰਘ ਦਾਨੀਆ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਦੂਨ ਵਰਲਡ ਸਕੂਲ ਦਾ ਸ਼ਾਨਦਾਰ ਏਅਰ ਕੰਡੀਸ਼ਨਡ ਕੈਂਪਸ ਤੇ ਵਿਸ਼ਾਲ ਖੇਡ ਮੈਦਾਨ ਕਰੀਬ ਛੇ ਏੜਕ ਵਿਚ ਬਣਿਆ ਹੈ | ਇਸ ਖੇਡ ਮੈਦਾਨ 'ਚ ਬੱਚੇ ਬਾਸਕਟਬਾਲ, ਫੁੱਟਬਾਲ, ਬੈਡਮਿੰਟਨ, ਸਕੇਟਿੰਗ, ਟੈਨਿਸ, ਆਰਚਰੀ, ਯੋਗਾ, ਟੇਬਲ ਟੈਨਿਸ ਆਦਿ ਖੇਡਾਂ ਖੇਡ ਸਕਦੇ ਹਨ | ਸਕੂਲ ਵਲੋਂ ਬੱਚਿਆਂ ਦੀ ਸ਼ਖ਼ਸੀਅਤ ਦੇ ਸਮੁੱਚੇ ਵਿਕਾਸ ਲਈ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਨੂੰ ਪੜ੍ਹਾਈ, ਸਹਿ-ਸਿੱਖਿਆ ਕਿਰਿਆਵਾਂ ਤੇ ਖੇਡਾਂ ਵਿਚ ਰਾਸ਼ਟਰੀ/ਅੰਤਰ ਰਾਸ਼ਟਰੀ ਪੱਧਰ ਤੱਕ ਲਿਜਾਇਆ ਜਾਵੇਗਾ | ਨਰਸਰੀ ਤੇ ਅੱਠਵੀਂ ਜਮਾਤ ਤੱਕ ਸੀਮਤ ਸੀਟਾਂ ਲਈ ਨਵੇਂ ਸੈਸ਼ਨ ਦੇ ਦਾਖ਼ਲੇ ਚੱਲ ਰਹੇ ਹਨ ਤੇ ਦਾਖ਼ਲੇ ਲਈ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਇਹ ਸਕੂਲ ਸੀ. ਬੀ. ਐੱਸ. ਈ. ਪੈਟਰਨ 'ਤੇ ਬਾਰ੍ਹਵੀਂ ਜਮਾਤ ਤੱਕ ਹੋਵੇਗਾ | ਐੱਮ. ਡੀ. ਦਾਨੀਆ ਨੇ ਦੱਸਿਆ ਕਿ ਇਸ ਸਕੂਲ 'ਚ ਸਮਾਰਟ ਤੇ ਸੀ. ਸੀ. ਟੀ. ਵੀ. ਕੈਮਰੇ ਵਾਲੇ ਕਲਾਸ ਰੂਮ ਉਪਲੱਬਧ ਹਨ | ਇਸ ਸਕੂਲ 'ਚ ਉੱਚ ਸਿੱਖਿਆ ਪ੍ਰਾਪਤ ਤੇ ਤਜ਼ਰਬੇਕਾਰ ਸਟਾਫ਼ ਰੱਖਿਆ ਗਿਆ ਹੈ | ਸਕੂਲ ਮੈਨੇਜਮੈਂਟ ਦਾ ਸਿੱਖਿਆ ਦੇ ਖੇਤਰ 'ਚ 46 ਸਾਲ ਤੋਂ ਵੱਧ ਦਾ ਤਜ਼ਰਬਾ ਹੈ | ਸਕੂਲ 'ਚ ਸਕਿੱਲ ਡਿਵੈਲਪਮੈਂਟ 'ਤੇ ਵੀ ਜ਼ੋਰ ਦਿੱਤਾ ਜਾਵੇਗਾ ਤੇ ਜਲਦੀ ਹੀ ਸਪੋਰਟਸ ਅਕੈਡਮੀ ਦੀ ਸਥਾਪਨਾ ਵੀ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਿਗਮ ਦੇ ਕੌਂਸਲਰ ਰੂਮ 'ਚ ਬਣੇ ਹੋਏ ਲਾਕਰ ਬੇਕਾਰ ਹੋਣ ਲੱਗੇ <br/> ਅਗਲੀ ਖ਼ਬਰ ਟਾਂਡਾ ਰੋਡ ਹਨੂੰਮਾਨ ਚੌਕ 'ਚ ਟੁੱਟੀ ਪਾਈਪ ਤੋਂ ਲੀਕ ਹੋ ਰਿਹਾ ਪਾਣੀ
Ad Position 24