11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਨਿਗਮ ਦੇ ਕੌਂਸਲਰ ਰੂਮ 'ਚ ਬਣੇ ਹੋਏ ਲਾਕਰ ਬੇਕਾਰ ਹੋਣ ਲੱਗੇ <br/>

Ad Position 21
No active advertisement
ਅਜੀਤ ਡੈਸਕ 24-11-2025
ਜਲੰਧਰ, 23 ਨਵੰਬਰ (ਸ਼ਿਵ)-ਨਗਰ ਨਿਗਮ ਕੰਪਲੈਕਸ 'ਚ ਪਹਿਲੀ ਮੰਜ਼ਿਲ 'ਤੇ ਬਣੇ ਕੌਂਸਲਰ ਰੂਮ 'ਚ ਕੌਂਸਲਰ ਲਈ ਕੋਈ ਸਹੂਲਤਾਂ ਨਹੀਂ ਹਨ, ਜਿਸ ਕਰਕੇ ਕਈ ਕੌਂਸਲਰਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕੌਂਸਲਰ ਰੂਮ 'ਚ ਕੌਂਸਲਰਾਂ ਦਾ ਸਾਮਾਨ ਰੱਖਣ ਲਈ ਲਾਕਰ ਬਣੇ ਹੋਏ ਹਨ ਪਰ ਉਨ੍ਹਾਂ ਨੂੰ ਚਾਬੀਆਂ ਨਹੀਂ ਦਿੱਤੀਆਂ ਗਈਆਂ ਹਨ | ਨਗਰ ਨਿਗਮ 'ਚ 2013 ਤੋਂ 2018 ਤੱਕ ਸਾਬਕਾ ਮੇਅਰ ਸਵ. ਸੁਨੀਲ ਜੋਤੀ ਮੇਅਰ ਵੇਲੇ ਕੌਂਸਲਰਾਂ ਕੋਲੋਂ ਚਾਬੀਆਂ ਹੁੰਦੀਆਂ ਸਨ ਪਰ ਹੁਣ ਲਾਕਰ ਉਥੇ ਚਾਹੇ 85 ਨਾ ਹੋਣ ਜ਼ਿਆਦਾਤਰ ਬੰਦ ਪਏ ਨੇ ਜਾਂ ਟੁੱਟੇ ਪਏ ਹਨ | ਲਾਕਰਾਂ 'ਚ ਕਈ ਹੋਰ ਲੋਕਾਂ ਵਲੋਂ ਸਾਮਾਨ ਰੱਖਣ ਲਈ ਵਰਤ ਰਹੇ ਹਨ | ਇਨ੍ਹਾਂ 'ਚ ਰੱਦੀ ਕੋਈ ਹੈਲਮਟ ਕੋਈ ਖਾਣਾ ਖਾਣ ਵਾਲਾ ਰੋਟੀ ਵਾਲਾ ਡੱਬਾ ਜਾਂ ਚਾਹ ਪੀਣ ਵਾਲੇ ਗਲਾਸ ਪਏ ਹਨ | ਕੌਂਸਲਰ ਰੂਮ 'ਚ ਪਹਿਲਾਂ ਗੱਦੀਆਂ ਫਟੀਆਂ ਸਨ ਤਾਂ ਉਸ ਵੇਲੇ ਕਾਂਗਰਸੀ ਕੌਂਸਲਰਾਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਇਹ ਨਵੀਆਂ ਬਣਾਈਆਂ ਗਈਆਂ ਸੀ | ਇਸ ਕੌਂਸਲਰ ਰੂਮ 'ਚ ਕੋਈ ਸੇਵਾਦਾਰ ਨਹੀਂ ਹੈ | ਇਥੇ ਕੌਂਸਲਰ ਬੈਠ ਕੇ ਕਈ ਮੱੁਦਿਆਂ 'ਤੇ ਵਿਚਾਰਾਂ ਕਰਦੇ ਸਨ ਤਾਂ ਲੋਕਾਂ ਨੂੰ ਵੀ ਇਹ ਇਥੇ ਮਿਲਦੇ ਸਨ | ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਤੇ ਪਵਨ ਕੁਮਾਰ ਕੌਂਸਲਰ ਤੇ ਆਮ ਆਦਮੀ ਪਾਰਟੀ ਤੋਂ ਮਿੰਟੂ ਜੁਨੇਜਾ ਨੇ ਕਿਹਾ ਹੈ ਕਿ 2018 ਤੋਂ 2023 ਤੱਕ ਕਾਂਗਰਸ 'ਚ ਬਤÏਰ ਕੌਂਸਲਰ ਰਹੇ ਨੇ ਉਸ ਟਾਈਮ ਉਨ੍ਹਾਂ ਕੋਲ ਲਾਕਰ ਦੀ ਚਾਬੀ ਹੁੰਦੀ ਸੀ ਹੁਣ ਆਮ ਆਦਮੀ ਪਾਰਟੀ ਤੋਂ ਕੌਂਸਲਰ ਚੁਣੇ ਗਏ ਨੇ ਪਰ ਉਨ੍ਹਾਂ ਨੂੰ ਇਸ ਵਾਰ ਚਾਬੀ ਨਹੀਂ ਮਿਲੀ ਨਾ ਹੀ ਸੇਵਾਦਾਰ ਮਿਲਿਆ ਹੈ | ਉਹ ਮੇਅਰ ਨੂੰ ਮਿਲ ਕੇ ਇਹ ਮਸਲਾ ਉਠਾਉਣਗੇ |

Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਨੌਵੀ ਪਾਤਿਸ਼ਾਹੀ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ <br/> ਅਗਲੀ ਖ਼ਬਰ 'ਦੂਨ ਵਰਲਡ ਸਕੂਲ' ਮਲਸੀਆਂ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ-ਐੱਮ. ਡੀ. ਦਾਨੀਆ <br/>
Ad Position 24