02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮਾਤਾ ਗੁਜਰੀ ਖ਼ਾਲਸਾ ਕਾਲਜ ਵਲੋਂ ਆਈ. ਟੀ. ਕਰੀਅਰ ਬਾਰੇ ਐਕਸਟੈਂਸ਼ਨ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 06-12-2025
ਕਰਤਾਰਪੁਰ, 5 ਦਸੰਬਰ (ਭਜਨ ਸਿੰਘ)-ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਪਿ੍ੰਸੀਪਲ ਡਾ.ਗੁਰਪ੍ਰੀਤ ਸਿੰਘ ਉੱਪਲ ਦੀ ਅਗਵਾਹੀ ਹੇਠ ਕਾਲਜ ਦੇ ਪਲੇਸਮੈਂਟ ਸੈੱਲ ਅਤੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਆਪਣੇ ਆਈ. ਟੀ ਕਰੀਅਰ ਦੀ ਖੋਜ ਕਰੋ , ਆਈ. ਟੀ. ਲਈ ਇੱਕ ਸੰਪੂਰਨ ਗਾਈਡ ਵਿਸ਼ੇ 'ਤੇ ਮਹੱਤਵਪੂਰਨ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਪਲੇਸਮੈਂਟ ਸੈੱਲ ਅਫਸਰ ਪ੍ਰੋਫੈਸਰ ਕਮਲੇਸ਼ ਰਾਣੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਈ. ਟੀ., ਖੇਤਰ ਵਿੱਚ ਕਰੀਅਰ ਦੇ ਵੱਖ ਵੱਖ ਮੌਕਿਆਂ, ਹੁਨਰਾਂ ਅਤੇ ਨਵਿਆਂ ਰੁਝਾਨਾਂ ਬਾਰੇ ਜਾਣੂ ਕਰਵਾਉਣਾ ਸੀ | ਇਸ ਪ੍ਰੋਗਰਾਮ ਦੇ ਮੁੱਖ ਰਿਸੋਰਸ ਪਰਸਨ ਸ੍ਰੀ ਗੌਰਵ ਸ਼ਰਮਾ ਸੀ.ਟੀ.ਓ. 7 ਸਰਵਿਸਿਜ਼ ਜਲੰਧਰ ਨੇ ਸ਼ਿਰਕਤ ਕੀਤੀ | ਵਿਦਿਆਰਥੀਆਂ ਨੇ ਇਸ ਪ੍ਰੋਗਰਾਮ 'ਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਵਾਲ ਵੀ ਪੁੱਛੇ | ਮੰਚ ਸੰਚਾਲਨ ਪ੍ਰੋਫੈਸਰ ਜਗਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਇਨ ਕੰਪਿਊਟਰ ਸਾਇੰਸ ਨੇ ਕੀਤਾ | ਉਨ੍ਹਾਂ ਨੇ ਰਿਸੋਰਸ ਪਰਸਨ ਸ੍ਰੀ ਗੌਰਵ ਸ਼ਰਮਾ ਦਾ ਸਵਾਗਤ ਕੀਤਾ | ਸ੍ਰੀ ਗੌਰਵ ਸ਼ਰਮਾ ਓ7 ਕੰਪਨੀ ਵਿਚ ਚੀਫ ਟੈਕਨਾਲੋਜੀ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਕਾਲਜ ਪਿ੍ੰਸੀਪਲ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸੈਸ਼ਨ ਨਾ ਕੇਵਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰੇਗਾ ਜਦਕਿ ਉਹਨਾਂ ਨੂੰ ਕਰੀਅਰ ਲਈ ਤਿਆਰ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ | ਇਸ ਮੌਕੇ ਪਿ੍ੰਸੀਪਲ ਸਾਹਿਬ, ਅਤੇ ਸਟਾਫ ਦੁਆਰਾ ਸ੍ਰੀ ਗੋਰਵ ਸ਼ਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਸੁਚੇਤਾ ਰਾਣੀ, ਪ੍ਰੋਫੈਸਰ ਕਮਲੇਸ਼ ਰਾਣੀ ,ਪ੍ਰੋਫੈਸਰ ਜਗਦੀਪ ਕੌਰ, ਪ੍ਰੋਫੈਸਰ ਜਸਨੀਤ ਕੌਰ, ਪ੍ਰੋਫੈਸਰ ਰਣਜੋਧ ਕੌਰ, ਪ੍ਰੋਫੈਸਰ ਹਰਸਿਮਰਨ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੰਘਵਾਲ ਵਿਖੇ ਉੱਘੇ ਪਹਿਲਵਾਨਾਂ ਦੀ ਯਾਦ 'ਚ ਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਨਾਲ ਕਰਵਾਏ ਅਗਲੀ ਖ਼ਬਰ ਪੁਤਿਨ ਦੀ ਦਾਅਵਤ ਲਈ ਵਿਰੋਧੀ ਧਿਰ ਦੇ ਆਗੂਆਂ ਨੂੰ ਸੱਦਾ ਨਹੀਂ ਦਿੱਤਾ ਗਿਆ-ਕਾਂਗਰਸ ਸੱਦਾ ਸਵੀਕਾਰ ਕਰਨ ਲਈ ਥਰੂਰ 'ਤੇ...
Ad Position 24
No active advertisement