02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿੰਡ ਸੰਘਵਾਲ ਵਿਖੇ ਉੱਘੇ ਪਹਿਲਵਾਨਾਂ ਦੀ ਯਾਦ 'ਚ ਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਨਾਲ ਕਰਵਾਏ

Ad Position 21
No active advertisement
ਅਜੀਤ ਡੈਸਕ 06-12-2025
ਕਿਸ਼ਨਗੜ•੍ਹ, 5 ਦਸੰਬਰ (ਹੁਸਨ ਲਾਲ)-ਪਿੰਡ ਸੰਘਵਾਲ ਵਿਖੇ ਉੱਘੇ ਪਹਿਲਵਾਨ ਸਵ. ਰੇਸ਼ਮ ਸਿੰਘ, ਪਹਿਲਵਾਨ ਸਵ. ਜਗੀਰ ਸਿੰਘ ਅਤੇ ਪਹਿਲਵਾਨ ਸਵ. ਸ਼ਿਵ ਸਿੰਘ ਦੀ ਯਾਦ 'ਚ ਕੁਸ਼ਤੀ ਦੰਗਲ ਪਹਿਲਵਾਨ ਮਹਿੰਦਰ ਸਿੰਘ ਅਤੇ ਸਮੂਹ ਚਾਹਲ ਪਰਿਵਾਰ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਸ਼ਹੀਦ ਬੰਤਾ ਸਿੰਘ ਅਤੇ ਸ਼ਹੀਦ ਅਰੂੜ ਸਿੰਘ ਖੇਡ ਸੰਘਵਾਲ ਸਟੇਡੀਅਮ ਸੰਘਵਾਲ ਵਿਖੇ ਕਰਵਾਇਆ ਗਿਆ | ਇਸ ਮੌਕੇ ਤੇ ਪ੍ਰਬੰਧਕਾਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਤੇਲ ਚੁਆਈ ਦੀ ਰਸਮ ਉਪਰੰਤ ਕੁਸ਼ਤੀ ਦੰਗਲਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਤੇ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦੇ ਕੁਸ਼ਤੀ ਦੇ ਦੰਗਲ ਕਰਵਾਏ ਗਏ | ਪਟਕੇ ਦੀ ਕੁਸ਼ਤੀ ਪਹਿਲਵਾਨ ਰਫੀ ਹੁਸ਼ਿਆਰਪੁਰ ਅਤੇ ਮੋਹਿਤ ਪੋਜੇਵਾਲ ਵਿਚਕਾਰ ਹੋਈ ਜਿਸ ਵਿੱਚ ਰਫੀ ਹੁਸ਼ਿਆਰਪੁਰ ਨੇ ਮੋਹਿਤ ਪੋਜੋਵਾਲ ਨੂੰ ਚਿੱਤ ਕਰਕੇ ਪੱਟਕੇ ਦੀ ਕੁਸ਼ਤੀ ਜਿੱਤੀ | ਇਸ ਮੌਕੇ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਤੇ ਦਲਵੀਰ ਸਿੰਘ ਚਾਹਲ, ਜਸਪ੍ਰੀਤ ਸਿੰਘ ਜੱਸਾ, ਬਲਜੀਤ ਸਿੰਘ ਗਿੱਲ ਯੂਐਸਏ, ਬਲਵੀਰ ਸਿੰਘ ਘੁੱਗਾਂ, ਰਜਿੰਦਰ ਸਿੰਘ, ਮਹਿੰਦਰ ਸਿੰਘ, ਸਾਬਕਾ ਸਰਪੰਚ ਮਾ. ਭਾਗ ਰਾਮ, ਸਰਵਨ ਸਿੰਘ, ਜਰਮਨ ਸਿੰਘ, ਪਹਿਲਵਾਨ ਹਰਭਜਨ ਸਿੰਘ, ਕਰਨ ਸਿੰਘ ਚਾਹਲ, ਜੁਗਰਾਜ ਸਿੰਘ ਚਾਹਲ, ਗੁਰਤੇਜ ਸਿੰਘ, ਜੋਗੀ ਪਹਿਲਵਾਨ ਆਦਿ ਵੱਲੋਂ ਸਾਂਝੇ ਤੌਰ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਜੇਤੂ ਪਹਿਲਵਾਨਾਂ ਅਤੇ ਆਏ ਹੋਏ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਰਤਨ ਸਿੰਘ ਟਿਵਾਣਾ ਰਹੀਮਪੁਰ, ਸੁਰਿੰਦਰ ਸਿੰਘ ਛਿੰਦਾ ਚਕਰਾਲਾ, ਚੇਅਰਮੈਨ ਗੁਰਪਾਲ ਸਿੰਘ ਪਾਲਾ, ਸਾਧੂ ਸਿੰਘ ਕੰਗ ਕਨੇਡਾ, ਮੰਗੀ ਚਾਚਾ ਰਹੀਮਪੁਰ, ਹਰਕੀਰਤ ਸਿੰਘ ਭੇਲਾ, ਗੁਰਪ੍ਰੀਤ ਸਿੰਘ ਗੋਪੀ, ਆਕਾਸ਼ ਕਾਹਲੋਂ, ਅਮਨਦੀਪ ਸਿੰਘ ਅਮਨੀ, ਰਾਜਾ ਚਾਹਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਉਕਤ ਕੁਸ਼ਤੀ ਦੰਗਲ ਦੌਰਾਨ ਕੁਮੈਂਟੇਟਰ ਦੀਆਂ ਸੇਵਾਵਾਂ ਜਹੂਰਦੀਨ ਸਨੌਰਾ, ਸੋਡੀ ਟਿੱਬਾ ਤੇ ਮਨਦੀਪ ਚੌਹਕਾਂ ਵੱਲੋਂ ਬਾਖੂਬੀ ਨਿਭਾਈਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਸੋਨੂੰ ਕੰਗ ਪੀ.ਏ. ਨੇ ਕੋਟੜਾ ਕਲਾਂ 'ਚ ਲੱਗੇ ਪਸ਼ੂ ਮੇਲੇ 'ਚ ਲਗਾਈ ਹਾਜ਼ਰੀ ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਵਲੋਂ ਆਈ. ਟੀ. ਕਰੀਅਰ ਬਾਰੇ ਐਕਸਟੈਂਸ਼ਨ ਲੈਕਚਰ ਕਰਵਾਇਆ
Ad Position 24
No active advertisement