01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿ੍ੰਸੀਪਲ ਸਤਬੀਰ ਸਿੰਘ ਚਾਨੀਆ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 06-12-2025
ਜੰਡਿਆਲਾ ਮੰਜਕੀ,5 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਚਾਨੀਆਂ ਦੇ ਰਹਿਣ ਵਾਲੇ ਅਧਿਆਪਕ, ਵਾਤਾਵਰਨ ਪ੍ਰੇਮੀ ਅਤੇ ਲੇਖਕ ਪਿ੍ੰਸੀਪਲ ਸਤਬੀਰ ਸਿੰਘ ਚਾਨੀਆ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਿੰਘ ਸਭਾ ਚਾਨੀਆਂ 'ਚ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਸੁਰਿੰਦਰ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਸ਼੍ਰੋਮਣੀ ਅਕਾਲੀ ਦਲ ਪਨਰ ਸੁਰਜੀਤ ਦੇ ਆਗੂ ਅਤੇ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜ ਦਰਿਆ ਰਸਾਲੇ ਦੇ ਅਡੀਟਰ ਵਜੋਂ ਆਪਣੀ ਲੇਖਕ ਵਜੋਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੇ ਸਵਰਗੀ ਚਾਨੀਆਂ ਨੇ ਦੇਸ਼ ਦੀ ਵੰਡ ਬਾਰੇ ਵੀ ਕਈ ਲੇਖ ਅਖਬਾਰਾਂ ਲਈ ਲਿਖੇ | ਮਾਸਟਰ ਕੁਲਦੀਪ ਸਿੰਘ, ਰਾਮ ਸਿੰਘ ਔਲਖ, ਕੁਲਵਿੰਦਰ ਸਿੰਘ ਸਰਾਏ ਸਾਬਕਾ ਸਿੱਖਿਆ ਅਧਿਕਾਰੀ, ਸੰਪੂਰਨ ਸਿੰਘ ਚਾਨੀਆਂ ਆਦਿ ਨੇ ਵੀ ਸਤਵੀਰ ਸਿੰਘ ਚਾਨੀਆਂ ਹੁਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਗੁਰੂ ਘਰ ਵਲੋਂ ਸਵਰਗੀ ਸਤਬੀਰ ਸਿੰਘ ਚਾਨੀਆਂ ਹੋਰਾਂ ਦੇ ਸਪੁੱਤਰ ਬਰਿੰਦਰ ਸਿੰਘ ਨੂੰ ਸਿਰੋਪਾਓ ਅਤੇ ਬਾਕੀ ਪਤਵੰਤਿਆਂ ਵਲੋਂ ਪਗੜੀ ਭੇਟ ਕੀਤੀ ਗਈ | ਇਸ ਮੌਕੇ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਅਤੇ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਅਤੇ ਦਸਤਾਰ ਮੁਕਾਬਲੇ ਸੰਬੰਧੀ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਰਾਮਗੜ੍ਹੀਆ ਕਮੇਟੀ ਦੀ ਚੋਣ ਦੌਰਾਨ ਨਿਰਮਲ ਸਿੰਘ ਬਣੇ ਪ੍ਰਧਾਨ
Ad Position 24
No active advertisement