ਜਲੰਧਰ, 5 ਦਸੰਬਰ (ਡਾ.ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਟੇਬਲ ਟੈਨਿਸ ਚੈਂਪੀਅਨਸ਼ਿਪ ਜੋ ਜ਼ਿਲ੍ਹਾ ਜਲੰਧਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਹੰਸ ਰਾਜ ਸਟੇਡੀਅਮ ਦੇ ਟੇਬਲ ਟੈਨਿਸ ਹਾਲ 'ਚ 6 ਤੋਂ 7 ਦਸੰਬਰ ਤੱਕ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚ ਅੰਡਰ 11 ਸਾਲ ਜਨਮ ਮਿਤੀ 1-1.2015, ਅੰਡਰ 13 ਸਾਲ ਜਨਮ 1-1-2013, ਅੰਡਰ 15 ਸਾਲ ਜਨਮ 1-1-2011, ਅੰਡਰ 17 ਸਾਲ ਜਨਮ 1-1-2009, ਅੰਡਰ 19 ਸਾਲ ਜਨਮ 1-1-2007 ਤੱਕ ਜਾਂ ਬਾਦ 'ਚ ਪੈਦਾ ਹੋਏ ਲੜਕੇ ਤੇ ਲੜਕੀਆਂ ਤੇ ਸੀਨੀਅਰ ਮਹਿਲਾ ਤੇ ਪੁਰਸ਼ਾਂ ਦੇ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਚੈਪੀਅਨਸ਼ਿਪ 'ਚੋ ਜੇਤੂ ਖਿਡਾਰੀਆਂ ਦੀ ਚੋਣ ਸਟੇਟ ਚੈਪੀਅਨਸ਼ਿਪ ਲਈ ਕੀਤੀ ਜਾਵੇਗੀ | ਇਹ ਜਾਣਕਾਰੀ ਜ਼ਿਲ੍ਹਾ ਜਲੰੰਧਰ ਟੇਬਲ ਟੈਨਿਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਲੋਂ ਦਿੱਤੀ ਗਈ |