11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਸ਼ੁਰੂ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਡਾ. ਜਤਿੰਦਰ ਸਾਬੀ)-19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਅੰਡਰ-19 ਲੜਕੇ ਹਾਕੀ ਟੂਰਨਾਮੈਂਟ ਐਤਵਾਰ ਨੂੰ ਸ਼ੁਰੂ ਹੋਇਆ | ਮੁੱਖ ਮਹਿਮਾਨ ਦੇ ਰੂਪ 'ਚ ਪਦਮਸ੍ਰੀ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਗੈਸਟ ਆਫ਼ ਆਨਰ ਡਾ. ਰਾਜੇਸ਼ ਕੁਮਾਰ ਪਿ੍ੰਸੀਪਲ ਡੀ. ਏ. ਵੀ. ਕਾਲਜ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ | ਪਹਿਲੇ ਦਿਨ ਵੱਖ-ਵੱਖ ਟੀਮਾਂ ਵਿਚਕਾਰ ਕੁਲ ਚਾਰ ਮੈਚ ਖੇਡੇ ਗਏ | ਲੀਗ-ਅਧਾਰਤ ਟੂਰਨਾਮੈਂਟ ਦਾ ਪਹਿਲਾ ਮੈਚ ਸਵੇਰੇ 9:30 ਵਜੇ ਪੂਲ ਸੀ ਵਿਚ ਸ਼ੁਰੂ ਹੋਇਆ | ਸਾਈਾ ਹਾਕੀ ਅਕੈਡਮੀ ਰੁੜਕੇਲਾ ਨੇ ਜਰਖੜ ਹਾਕੀ ਅਕੈਡਮੀ ਨੂੰ 3-2 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਸੇਲ ਹਾਕੀ ਅਕੈਡਮੀ ਦੇ ਖਿਡਾਰੀ ਰੋਹਿਤ ਏਕਾ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ | ਪੂਲ ਬੀ ਵਿਚ ਦੂਜਾ ਮੈਚ ਆਰਮੀ ਬੁਆਏਜ਼ ਸਪੋਰਟਸ ਕੰਪਨੀ, ਬੇਂਗਲੋਰੂ ਅਤੇ ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ ਵਿਚਕਾਰ ਖੇਡਿਆ ਗਿਆ | ਦੋਵੇਂ ਟੀਮਾਂ 3-3 ਨਾਲ ਬਰਾਬਰ ਰਹੀਆਂ | ਆਰਮੀ ਬੁਆਏਜ਼ ਦੇ ਅਰਜੁਨ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ | ਪਹਿਲੇ ਦਿਨ ਪੂਲ ਸੀ ਦੇ ਤੀਜੇ ਮੈਚ ਵਿਚ ਸੁਰਜੀਤ ਹਾਕੀ ਅਕੈਡਮੀ ਨੇ ਹਰਿਆਣਾ ਦੇ ਸੋਨੀਪਤ ਸਾਈਾ ਐਨ. ਸੀ. ਓ. ਈ. ਨੂੰ 4-1 ਨਾਲ ਹਰਾਇਆ | ਸੁਰਜੀਤ ਹਾਕੀ ਅਕੈਡਮੀ ਦੇ ਮਨਦੀਪ ਸਿੰਘ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ | ਦਿਨ ਦਾ ਚÏਥਾ ਮੈਚ, ਜੋ ਪੂਲ ਬੀ ਵਿਚ ਓਡੀਸ਼ਾ ਨੇਵਲ ਟਾਟਾ ਹਾਈ ਪਰਫਾਰਮੈਂਸ ਸੈਂਟਰ ਤੇ ਸਾਈ ਐਨਸੀਓਈ ਲਖਨਊ ਵਿਚਕਾਰ ਖੇਡਿਆ, ਗੋਲ ਰਹਿਤ ਡਰਾਅ ਵਿਚ ਖਤਮ ਹੋਇਆ | ਓਡੀਸ਼ਾ ਨੇਵਲ ਟਾਟਾ ਟੀਮ ਦੇ ਦੀਪਕ ਪ੍ਰਧਾਨ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ | ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਕਪੂਰ ਨੇ ਕਿਹਾ ਕਿ ਖਿਡਾਰੀਆਂ ਨੂੰ ਮੈਚਾਂ ਦÏਰਾਨ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਹ ਯਕੀਨੀ ਬਣਾਉਣ ਲਈ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ ਹਨ | ਇਸ ਮÏਕੇ ਗੁਰਸ਼ਰਨ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਗੁਰਪ੍ਰੀਤ ਸਿੰਘ ਕਪੂਰ, ਗੁਰਵਿੰਦਰ ਸਿੰਘ ਕਪੂਰ, ਦਮਨਜੀਤ ਸਿੰਘ, ਰਵਿੰਦਰਪਾਲ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਇੰਦਰਮੋਹਨ ਸਿੰਘ, ਮੁਖਬੈਨ ਸਿੰਘ ਓਲੰਪੀਅਨ, ਦਲਜੀਤ ਸਿੰਘ ਕੁਮਾਰ ਇੰਟਰਨੈਸ਼ਨਲ, ਜਗਦੀਪ ਸਿੰਘ ਓਲੰਪੀਅਨ, ਜਗਦੀਪ ਸਿੰਘ ਓਲੰਪੀਅਨ, ਰਾਮ ਸ਼ਰਨ, ਪਰਮਿੰਦਰ ਸਿੰਘ, ਮਨਦੀਪ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਰਾਏਪੁਰ, ਹਰਿੰਦਰ ਸਿੰਘ ਸੰਘਾ, ਜੋਗਿੰਦਰ ਸਿੰਘ ਸੇਵਾਮੁਕਤ ਐਸ. ਡੀ. ਓ., ਦਵਿੰਦਰ ਸਿੰਘ ਕਾਰਜਕਾਰੀ, ਸਤਪਾਲ ਸਿੰਘ ਮੁਨਸ਼ੀ, ਅਵਤਾਰ ਸਿੰਘ ਹਾਕੀ ਕੋਚ, ਬਿਕਰਮਜੀਤ ਸਿੰਘ, ਜਗਜੀਤ ਸਿੰਘ, ਮਹਾਂਬੀਰ ਸਿੰਘ, ਧਰਮਪਾਲ ਸਿੰਘ, ਡਾ. ਅਜੈ ਸਿੰਘ ਸ਼ਰਮਾ, ਹਰਪ੍ਰੀਤ ਕੁਮਾਰ, ਹਰਪ੍ਰੀਤ ਸਿੰਘ, ਡਾ. ਲਕਸ਼ੈ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਦਿਵਾਸੀਆਂ ਤੇ ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ ਵਿਰੁੱਧ ਜਮਹੂਰੀ ਫਰੰਟ ਵਲੋਂ ਜਲੰਧਰ 'ਚ ਕਨਵੈਨਸ਼ਨ ਤੇ ਮੁਜ਼ਾਹਰਾ ਅਗਲੀ ਖ਼ਬਰ ਸਾਈਾ ਹਾਕੀ ਅਕੈਡਮੀ, ਰੁੜਕੇਲਾ ਤੇ ਸੁਰਜੀਤ ਹਾਕੀ ਅਕੈਡਮੀ ਵਲੋਂ ਜਿੱਤਾਂ ਦਰਜ 19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹ...
Ad Position 24