11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼ਹਾਦਤਾਂ ਨੂੰ ਸਮਰਪਿਤ ਧਾਰਮਿਕ ਮੁਕਾਬਲੇ 21 ਨੂੰ

Ad Position 21
No active advertisement
ਅਜੀਤ ਡੈਸਕ 08-12-2025
ਭੋਗਪੁਰ, 7 ਦਸੰਬਰ (ਡੱਲੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਭੋਗਪੁਰ ਵਲੋਂ ਮਾਤਾ ਗੁਜ਼ਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਐਤਵਾਰ 21 ਦਸੰਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਸਥਾਨਕ ਪ੍ਰੀਤ ਨਗਰ ਸਥਿਤ ਨੋਬਲ ਆਈਲੈਟਸ ਸੈਂਟਰ ਵਿਖੇ ਕਰਵਾਏ ਜਾਣਗੇ | ਬੀਬੀ ਕੁਲਬੀਰ ਕੌਰ ਨੇ ਦੱਸਿਆ ਕਿ ਚਾਰ ਉਮਰ ਵਰਗ 'ਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਵਰਗ 'ਚ ਨਰਸਰੀ ਤੋਂ ਦੂਜੀ ਸ਼੍ਰੇਣੀ, ਦੂਜੇ ਵਰਗ 'ਚ ਤੀਸਰੀ ਤੋਂ ਪੰਜਵੀਂ ਸ਼੍ਰੇਣੀ, ਤੀਜੇ ਵਰਗ ਵਿਚ ਛੇਵੀਂ ਤੋਂ ਦਸਵੀਂ ਸ਼੍ਰੇਣੀ ਤੇ ਚੌਥੇ ਵਰਗ ਵਿਚ ਗਿਆਰਵੀਂ ਤੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਇਨ੍ਹਾਂ ਮੁਕਾਬਲਿਆਂ ਦੀ ਰਜਿਸਟ੍ਰੇਸ਼ਨ 12 ਦਸੰਬਰ ਤੱਕ ਹੋਵੇਗੀ ਤੇ ਹਰ ਵਰਗ 'ਚੋਂ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਕ੍ਰਮਵਾਰ ਦੋ ਹਜ਼ਾਰ, ਪੰਦਰਾਂ ਸੌ ਤੇ ਇਕ ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਮੈਸਨ ਪਰਿਵਾਰ ਵਲੋਂ ਯੋਗ ਆਸ਼ਰਮ ਵਾਸਤੇ ਪੰਜ ਗੱਦੇ ਭੇਟ ਅਗਲੀ ਖ਼ਬਰ ਅੱਡਾ ਬਿਆਸ ਪਿੰਡ ਕਰਾਸਿੰਗ 'ਤੇ ਬੱਸ, ਟਰੈਕਟਰ-ਟਰਾਲੀ ਤੇ ਇਨੋਵਾ ਦੀ ਟੱਕਰ 'ਚ ਤਿੰਨ ਲੋਕ ਜ਼ਖ਼ਮੀ
Ad Position 24