ਜੰਡਿਆਲਾ ਮੰਜਕੀ, 7 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਸੰਤ ਦਯਾ ਰਾਮ ਦੇ ਨਿਰਮਾਣ ਦਿਵਸ 'ਤੇ ਤਿੰਨ ਰੋਜ਼ਾ ਸੰਤ ਸਮਾਗਮ ਗੱਦੀਨਸ਼ੀਨ ਸੰਤ ਕਰਮ ਦਾਸ ਦੀ ਅਗਵਾਈ 'ਚ ਸੰਤ ਮਨਸ਼ਾ ਰਾਮ ਟਰੱਸਟ ਵਲੋਂ ਨੂਰਮਹਿਲ ਵਿਖੇ ਕਰਵਾਇਆ | ਗਰੀਬਦਾਸ ਜੀ ਦੀ ਬਾਣੀ ਦੇ ਪਾਠ ਦਾ ਭੋਗ ਉਪਰੰਤ ਸੰਤ ਬ੍ਰਹਮ ਸਰੂਪ ਛੁਡਾਉਣੀ ਧਾਮ ਵਾਲਿਆਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਜਿਹੜੇ ਆਪਣੀ ਸੰਸਕਿ੍ਤੀ ਤੋਂ ਦੂਰ ਹੋ ਜਾਂਦੇ ਹਨ ਤੇ ਸੰਸਕਾਰਾਂ ਨੂੰ ਭੁੱਲ ਜਾਂਦੇ ਹਨ | ਉਨ੍ਹਾਂ ਨੂੰ ਜੀਵਨ ਵਿਚ ਦੁੱਖ ਉਠਾਉਣਾ ਪੈਂਦਾ ਹੈ | ਸੰਤ ਕਰਮ ਦਾਸ ਨੇ ਕਿਹਾ ਕਿ ਜਿਵੇਂ ਜੀਭ ਦੰਦਾਂ ਦੇ ਵਿਚਕਾਰ ਘੁੰਮਦੀ ਹੈ ਪਰ ਦੰਦ ਉਸ ਦਾ ਕੁਝ ਵਿਗਾੜ ਨਹੀਂ ਸਕਦੇ ਇਸੇ ਤਰ੍ਹਾਂ ਜੋ ਜੀਵ ਸੰਤ ਮਹਾਂਪੁਰਸ਼ਾਂ ਦੀ ਸ਼ਰਨ ਪ੍ਰਾਪਤ ਕਰ ਲੈਂਦੇ ਹਨ ਕਾਲ ਵੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ | ਸੰਤ ਸੰਤ ਰਿਸ਼ੀ ਰਾਜ ਨਵਾਂਸ਼ਹਿਰ ਵਾਲਿਆਂ ਨੇ ਕਿਹਾ ਕਿ ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਕੇਵਲ ਗੁਰੂ ਹੀ ਦੱਸ ਸਕਦਾ ਹੈ | ਸੰਤ ਯਮੁਨਾ ਦਾਸ ਕੈਰੋਂ, ਸੰਤ ਯਸੋਦਾ ਨੰਦ, ਗੁਰਚਰਨ ਸਿੰਘ, ਸਵਾਮੀ ਰਾਜਾ ਚੱਕ ਬੈਂਡਲ, ਮਹੰਤ ਸੁਨੀਲ ਦਾਸ ਕੁਰੂਕਸ਼ੇਤਰ, ਮਹਾਂਮੰਡਲੇਸ਼ਵਰ ਸਵਾਮੀ ਰਾਮੇਸ਼ਵਰਾ ਦਾਸ ਤਿਆਗੀ ਸਰਾਭਾ ਆਚਾਰੀਆ ਬ੍ਰਹਮਚਾਰੀ, ਸੰਤ ਗੁਰਮੁੱਖ ਸਿੰਘ ਫਗਵਾੜਾ, ਸੰਤ ਵਿਨਾਇਕ ਪੁਰੀ ਸਾਧਵੀ, ਸਾਧਵੀ ਸਨੇਹ ਦਾਸ, ਸਵਾਮੀ ਨਾਰਾਇਣ ਦਾਸ ਚੀਮਾਂ ਖੁਰਦ, ਸੰਤ ਵਾਸੁਦੇਵ ਉੱਪਲ ਖਾਲਸਾ, ਮਹਾਂਮੰਡਲੇਸ਼ਵਰ ਸੰਤ ਬਲਜਿੰਦਰ ਸਿੰਘ, ਸੰਤ ਲਾਲ ਦਾਸ ਹਰਿਦੁਆਰ, ਸਵਾਮੀ ਯੋਗਿੰਦਰਾ ਨੰਦ ਸ਼ਾਸਤਰੀ ਹਰਦਵਾਰ, ਸਵਾਮੀ ਕੋਂਸਲਿੰਦਰ ਸਿੰਘ ਪੱਟੀ, ਸਵਾਮੀ ਹਰਿ ਸ਼ਰਨ ਦਿੱਲੀ ਵਾਲੇ, ਸੰਤ ਚੇਤਨ ਦਾਸ, ਸਵਾਮੀ ਬਿਕਰਮਾਦਾਸ, ਸੰਤ ਰਮੇਸ਼ਵਰਦਾਸ ਰਣੀਆਂ ਆਦਿ ਸੰਤ ਮਹਾਂਪੁਰਸ਼ਾਂ ਨੇ ਪ੍ਰਵਚਨ ਕਰਦਿਆਂ ਗੁਰੂ ਦੇ ਲੜ ਲੱਗ ਕੇ ਸ਼ਬਦ ਨਾਮ ਦੀ ਕਮਾਈ ਕਰਨ ਲਈ ਪ੍ਰੇਰਿਆ | ਇਸ ਮੌਕੇ ਸੰਤ ਸਾਧੂ ਰਾਮ ਦੇ ਪਰਿਵਾਰ ਦੀ ਫੁੱਲਵਾੜੀ ਸੰਗੀਤਵਾਦਕ ਸੁਨੰਦਾ ਸ਼ਰਮਾ, ਸ੍ਰੀਮਤੀ ਸੁਤੰਤਰਤਾ ਵਾਸੁਦੇਵ, ਅਰੁਣਾ ਰੰਧੇਵ ਤੇ ਕਪਿਲ ਸ਼ਰਮਾ ਨੇ ਭਜਨਾਂ ਦਾ ਗੁਨਗਾਣ ਕਰਕੇ ਦੋ ਦਿਨ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਤਿੰਨੇ ਦਿਨ ਅਤੁੱਟ ਭੰਡਾਰਾ ਵਰਤਿਆ | ਅਖੀਰ ਵਿਚ ਮਨਸਾ ਰਾਮ ਮਿਸ਼ਨ ਚੈਰੀਟੇਬਲ ਟਰੱਸਟ ਦੇ ਟਰੱਸਟੀ ਰਾਜ ਬਹਾਦੁਰ ਸੰਧੀਰ ਨੇ ਆਏ ਸੰਤਾਂ, ਮਹਾਂਪੁਰਸ਼ਾਂ, ਸੰਗਤਾ ਦਾ ਧੰਨਵਾਦ ਕੀਤਾ |