11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਲਾਡੋਵਾਲ ਟੋਲ ਪਲਾਜ਼ਾ 'ਤੇ ਹੋਈ ਗੋਲੀਬਾਰੀ, ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 08-12-2025
• ਵੀ. ਆਈ. ਪੀ. ਲਾਈਨ 'ਚੋਂ ਲੰਘਣ ਕਾਰਨ ਹੋਈ ਤਲਖ਼ੀ ਮਗਰੋਂ ਵਿਗੜਿਆ ਮਾਹੌਲ
ਫਿਲੌਰ, 7 ਦਸੰਬਰ (ਵਿਪਨ ਗੈਰੀ)-ਬੀਤੀ ਰਾਤ ਫਿਲੌਰ ਦੇ ਮਸ਼ਹੂਰ ਟੋਲ ਪਲਾਜ਼ਾ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ | ਮਾਮਲੇ 'ਚ ਟੋਲ ਦੇ ਪ੍ਰਬੰਧਕ ਰੋਹਿਤ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਕੁਝ ਨੌਜਵਾਨਾਂ ਵਲੋਂ ਵੀ. ਆਈ. ਪੀ. ਲਾਈਨ 'ਚੋਂ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦ ਉਨ੍ਹਾਂ ਨੂੰ ਟੋਲ ਦੇ ਲੜਕੇ ਨੇ ਆਪਣਾ ਆਈ-ਕਾਰਡ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਵਲੋਂ ਆਈ ਕਾਰਡ ਨਾ ਦਿਖਾ ਕੇ ਆਪਣੇ ਆਪ ਨੂੰ ਚੇਅਰਮੈਨ ਦੱਸਿਆ ਗਿਆ ਅਤੇ ਧੱਕੇਸ਼ਾਹੀ ਤੇ ਗਾਲੀ ਗਲੋਚ ਕੀਤਾ, ਜਿਸ ਮਗਰੋਂ ਟੋਲ ਮੁਲਾਜ਼ਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਦੇ ਪੁੱਜਦੇ ਹੀ ਉਕਤ ਨੌਜਵਾਨਾਂ ਵਲੋਂ ਧਾਵਾ ਬੋਲ ਦਿੱਤਾ ਗਿਆ ਇਥੋਂ ਤੱਕ ਕੀ ਇਕ ਨੌਜਵਾਨ ਵਲੋਂ ਪਿਸਟਲ ਨਾਲ 4 ਤੋਂ 5 ਫਾਇਰ ਵੀ ਕੀਤੇ ਗਏ | ਉਕਤ ਮਾਮਲੇ 'ਚ ਟੋਲ ਮੁਲਾਜ਼ਮ ਸਿਕੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਆਲੋਵਾਲ ਦੇ ਬਿਆਨਾ 'ਤੇ ਲਾਡੋਵਾਲ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ ਤੇ ਸਿਕੰਦਰ ਸਿੰਘ ਨੇ ਸਾਰੀ ਘਟਨਾ ਬਿਆਨ ਵਜੋਂ ਦਰਜ ਕਰਵਾਈ ਹੈ | ਜਿਸ 'ਚ ਉਸ ਨੇ ਦੱਸਿਆ ਕਿ ਆਪਣੇ ਆਪ ਨੂੰ ਚੇਅਰਮੈਨ ਦੱਸ ਕੇ ਉਕਤ ਨੌਜਵਾਨਾਂ ਵਲੋਂ ਉਨ੍ਹਾਂ ਨਾਲ ਧੱਕੇਸ਼ਾਹੀ 'ਤੇ ਗੋਲੀਬਾਰੀ ਕੀਤੀ ਗਈ | ਉਕਤ ਮਾਮਲੇ 'ਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ 'ਚ ਸੰਤ ਦਇਆਰਾਮ ਦੀ ਯਾਦ ਵਿਚ ਕਰਵਾਇਆ ਤਿੰਨ ਰੋਜ਼ਾ ਕੀਰਤਨ ਤੇ ਪ੍ਰਵਚਨ ਸਮਾਗਮ ਅਗਲੀ ਖ਼ਬਰ ਮੈਸਨ ਪਰਿਵਾਰ ਵਲੋਂ ਯੋਗ ਆਸ਼ਰਮ ਵਾਸਤੇ ਪੰਜ ਗੱਦੇ ਭੇਟ
Ad Position 24