25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਨੂੰ ਕਾਂਗਰਸ ਦੀ ਸਖ਼ਤ ਟੱਕਰ

Ad Position 21
No active advertisement
ਅਜੀਤ ਡੈਸਕ 18-12-2025
ਜਲੰਧਰ, 17 ਦਸੰਬਰ (ਜਸਪਾਲ ਸਿੰਘ, ਚੰਦੀਪ ਭੱਲਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਆਏ ਨਤੀਜਿਆਂ 'ਚ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵਲੋਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਖਤ ਟੱਕਰ ਦਿੱਤੀ ਗਈ ਹੈ ਤੇ ਖਬਰ ਲਿਖੇ ਜਾਣ ਤੱਕ ਜ਼ਿਲ੍ਹ•ੇ ਦੀਆਂ 188 ਬਲਾਕ ਸੰਮਤੀਆਂ 'ਚੋਂ ਆਏ ਨਤੀਜਿਆਂ 'ਚੋਂ 74 ਜ਼ੋਨਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ, ਜਦਕਿ 59 'ਤੇ ਕਾਂਗਰਸ ਜੇਤੂ ਰਹੀ ਹੈ | ਇਸੇ ਤਰ੍ਹ•ਾਂ 18 ਜ਼ੋਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ 19 'ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ, ਜਦਕਿ 12 ਜ਼ੋਨ ਆਜ਼ਾਦ ਉਮੀਦਵਾਰਾਂ ਦੇ ਹੱਥ ਆਏ ਹਨ, ਜਦਕਿ 6 ਸੰਮਤੀ ਜ਼ੋਨਾਂ 'ਤੇ ਅਜੇ ਗਿਣਤੀ ਕੀਤੀ ਜਾ ਰਹੀ ਸੀ | ਓਧਰ ਜ਼ਿਲ•ਾ ਪ੍ਰੀਸ਼ਦ ਦੇ 21 ਜ਼ੋਨਾਂ ਦੇ ਹੁਣ ਤੱਕ ਆਏ ਨਤੀਜਿਆਂ ਤੇ ਰੁਝਾਣਾਂ 'ਚ ਆਮ ਆਦਮੀ ਪਾਰਟੀ ਦੇ ਹਿੱਸੇ 10 ਸੀਟਾਂ (ਜ਼ੋਨ) ਆਏ, ਜਦਕਿ ਵਿਰੋਧੀ ਕਾਂਗਰਸ ਪਾਰਟੀ 7 ਜ਼ੋਨਾਂ ਤੋਂ ਚੋਣ ਜਿੱਤਣ 'ਚ ਸਫਲ ਰਹੀ | ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਕੇਵਲ ਇਕ ਸੀਟ ਆਈ ਜਦਕਿ ਬਸਪਾ ਤਿੰਨ ਜ਼ੋਨਾਂ ਤੋਂ ਚੋਣ ਜਿੱਤਣ 'ਚ ਸਫਲ ਰਹੀ | ਇਸ ਤਰ੍ਹ•ਾਂ ਇਨ•ਾਂ ਚੋਣਾਂ 'ਚ ਬੇਸ਼ੱਕ ਸੱਤਾਧਾਰੀ ਆਮ ਆਦਮੀ ਪਾਰਟੀ ਗਿਣਤੀ ਦੇ ਪੱਖ ਤੋਂ ਅੱਗੇ ਰਹੀ ਪਰ ਇਨ੍ਹ•ਾਂ ਚੋਣਾਂ 'ਚ ਜਿਸ ਤਰ੍ਹ•ਾਂ ਕਾਂਗਰਸ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਖਤ ਟੱਕਰ ਦਿੰਦੇ ਹੋਏ ਜ਼ਿਲ੍ਹ•ਾ ਪ੍ਰੀਸ਼ਦ ਦੇ 7 ਤੇ ਬਲਾਕ ਸੰਮਤੀ ਦੇ 59 ਜ਼ੋਨਾਂ 'ਚ ਜਿੱਤ ਹਾਸਿਲ ਕੀਤੀ ਹੈ, ਇਸ ਨੇ ਸੱਤਾਧਾਰੀ ਧਿਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਓਧਰ ਸ਼੍ਰੋਮਣੀ ਅਕਾਲੀ ਦਲ ਇਨ੍ਹ•ਾਂ ਚੋਣਾਂ 'ਚ ਵੀ ਕੋਈ ਖਾਸ ਪ੍ਰਭਾਵ ਦਿਖਾਉਣ 'ਚ ਅਸਫਲ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਕੇਵਲ ਇਕ ਹੀ ਜ਼ੋਨ ਆਇਆ ਹੈ, ਜਦਕਿ ਦੂਸਰੇ ਪਾਸੇ ਬਸਪਾ ਤਿੰਨ ਜ਼ੋਨ ਜਿੱਤਣ 'ਚ ਸਫਲ ਰਹੀ ਹੈ | ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹ•ੇ ਦੇ 21 ਜ਼ਿਲ੍ਹਾ ਪ੍ਰੀਸ਼ਦ ਤੇ 188 ਬਲਾਕ ਸੰਮਤੀ ਚੋਣਾਂ ਲਈ ਪਿਛਲੀ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਵੱਖ-ਵੱਖ ਗਿਣਤੀ ਕੇਂਦਰਾਂ 'ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਈ | ਬਲਾਕ ਈਸਟ ਦੇ ਦੋਵੇਂ ਜ਼ਿਲ•ਾ ਪ੍ਰੀਸ਼ਦ ਜ਼ੋਨਾਂ 'ਤੇ ਆਮ ਆਦਮੀ ਪਾਰਟੀ ਜੇਤੂ ਰਹੀ | ਜਮਸ਼ੇਰ ਜ਼ੋਨ ਤੋਂ 'ਆਪ' ਉਮੀਦਵਾਰ ਸੋਮ ਲਾਲ ਨੇ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਨੂੰ 659 ਵੋਟਾਂ ਦੇ ਫਰਕ ਨਾਲ ਹਰਾਇਆ, ਜਦਕਿ ਜੰਡਿਆਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮ ਲਤਾ ਨੇ ਕਾਂਗਰਸ ਦੀ ਉਮੀਦਵਾਰ ਨੂੰ ਕੇਵਲ 17 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਇਸੇ ਤਰ੍ਹ•ਾਂ ਜਲੰਧਰ ਈਸਟ ਬਲਾਕ ਦੇ 15 ਜ਼ੋਨਾਂ 'ਚ ਵੀ ਆਮ ਆਦਮੀ ਪਾਰਟੀ 10 ਜ਼ੋਨਾਂ 'ਤੇ ਜਿੱਤ ਹਾਸਿਲ ਕਰਨ 'ਚ ਸਫਲ ਰਹੀ, ਜਦਕਿ 5 'ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ |
Ad Position 22
No active advertisement
ਪਿਛਲੀ ਖ਼ਬਰ ਐਸ਼ਦੀਪ ਤੇ ਜੁਗਰਾਜ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ <br/> ਅਗਲੀ ਖ਼ਬਰ ਆਨਲਾਈਨ ਤੇਲ ਸਿਸਟਮ ਨਾਲ ਨਿਗਮ ਨੂੰ 2300 ਲੀਟਰ ਦਾ ਹੋਇਆ ਫਾਇਦਾ-ਅਨਿਲ ਸੱਭਰਵਾਲ
Ad Position 24