ਸ਼ਾਹਕੋਟ, 17 ਦਸੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਸ਼ਾਹਕੋਟ ਦੇ ਉੱਘੇ ਸਮਾਜ ਸੇਵਕ ਤੇ ਵਾਤਾਵਰਨ ਸੰਭਾਲ ਸੁਸਾਇਟੀ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ (ਮੈਡੀਕਲ ਵਾਲੇ) ਦੇ ਪਿਤਾ ਤਾਰਾ ਸਿੰਘ ਵਾਸੀ ਮੁਹੱਲਾ ਬਾਵਿਆਂ ਸ਼ਾਹਕੋਟ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ | ਅੱਜ ਇਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ | ਸ਼ਾਹਕੋਟ ਦੇ ਮੋਗਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਮੌਕੇ ਇਨ੍ਹਾਂ ਦੀ ਚਿਖਾ ਨੂੰ ਅਗਨੀ ਪੁੱਤਰ ਸੁਰਿੰਦਰਪਾਲ ਸਿੰਘ ਤੇ ਛੋਟੇ ਪੋਤਰੇ ਜਸ਼ਨਪ੍ਰੀਤ ਸਿੰਘ ਵਲੋਂ ਭੇਟ ਕੀਤੀ ਗਈ | ਅੰਤਿਮ ਸੰਸਕਾਰ ਮੌਕੇ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਡਾ: ਜਗਤਾਰ ਸਿੰਘ ਚੰਦੀ ਸਮਾਜ ਸੇਵਕ, ਜਥੇ: ਸੁਲੱਖਣ ਸਿੰਘ ਨਿਮਾਜੀਪੁਰ ਸੂਬਾਈ ਆਗੂ ਅਕਾਲੀ ਦਲ (ਅ), ਸੋਨੂੰ ਕੰਗ ਪੀ.ਏ, ਪਵਨ ਪੁਰੀ ਸਾਬਕਾ ਪ੍ਰਧਾਨ, ਪਰਮਜੀਤ ਕੌਰ ਬਜਾਜ ਐੱਮ.ਸੀ, ਸਵੀਨਾ ਕੁਮਰਾ ਐੱਮ.ਸੀ, ਅਮਰਜੀਤ ਕੌਰ ਸਚਦੇਵਾ ਚੇਅਰਪਰਸਨ ਮਹਿਲਾ ਮੰਡਲ, ਕੁਲਵਿੰਦਰ ਕੌਰ ਸਾਗਰ ਜਨਰਲ ਸਕੱਤਰ, ਸਤੀਸ਼ ਰਿਹਾਨ ਐੱਮ.ਸੀ, ਟਿੰਪੀ ਕੁਮਰਾ ਸਮਾਜ ਸੇਵਕ, ਰਾਕੇਸ਼ ਚੰਦ ਅਰੋੜਾ ਰਿਟਾ: ਬੀ.ਪੀ.ਈ.ਓ, ਮਨਪ੍ਰੀਤ ਸਿੰਘ ਦੀਪਕ, ਪਵਨ ਜੁਨੇਜਾ, ਮਾ: ਪਿਆਰਾ ਲਾਲ, ਰਮੇਸ਼ ਹੰਸ ਸਮਾਜ ਸੇਵਕ, ਸੁਖਜੀਤ ਸਿੰਘ ਝੀਤਾ ਪ੍ਰਧਾਨ, ਮਾ: ਪ੍ਰਭਜੀਤ ਸਿੰਘ, ਰੂਪ ਲਾਲ ਸ਼ਰਮਾ 'ਆਪ' ਆਗੂ, ਕਮਲ ਨਾਹਰ ਸਾਬਕਾ ਐੱਮ.ਸੀ, ਬੰਟੀ ਕੁਮਰਾ, ਸ਼ੈਂਟੀ ਚਾਵਲਾ, ਬੰਟੀ ਬੱਠਲਾ ਪ੍ਰਧਾਨ, ਜਸਪਾਲ ਸਿੰਘ ਮਿਗਲਾਨੀ, ਡਾ. ਅਰਵਿੰਦਰ ਸਿੰਘ ਰੂਪਰਾ, ਵਰਿੰਦਰ ਚੌਧਰੀ, ਗੁਰਮੁਖ ਸਿੰਘ ਬਾਟੂ, ਜਸਵੀਰ ਸਿੰਘ ਸਿੰਧੜ, ਬਿਕਰਮਜੀਤ ਸਿੰਘ ਸੁਖੀਜਾ, ਗੋਪੀ ਸ਼ਾਹਕੋਟ, ਮੱਖਣ ਯੂ.ਕੇ, ਧਰਮਿੰਦਰ ਸਿੰਘ ਰੂਪਰਾ, ਰਾਜਾ ਚੌਧਰੀ 'ਤੇ ਹੋਰ ਵੀ ਵੱਡੀ ਗਿਣਤੀ ਵਿਚ ਲੋਕ ਪਹੁੰਚੇ |