25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪੈਨਸ਼ਨਰ ਦਿਵਸ 'ਤੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ

Ad Position 21
No active advertisement
ਅਜੀਤ ਡੈਸਕ 18-12-2025
ਗੁਰਾਇਆ,17ਦਸੰਬਰ (ਬਲਵਿੰਦਰ ਸਿੰਘ)-ਪੰਜਾਬ ਰਿਟਾਇਰਡ ਮਿਊਸਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਵਲੋਂ ਪ੍ਰੇਮ ਨਾਥ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਿਵਸ ਸ੍ਰੀ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਮਨਾਇਆ ਗਿਆ | ਸਮਾਗਮ ਦੇ ਸ਼ੁਰੂ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜੇ ਦੇ ਗਏ ਮਿਊਸਪਲ ਪੈਨਸ਼ਨਰਾਂ ਨੂੰ ਅਤੇ ਚੋਣ ਡਿਊਟੀ ਤੇ ਜਾ ਰਹੇ ਅਧਿਆਪਕ ਪਤੀ ਪਤਨੀ ਦੀ ਸੜਕ ਹਾਦਸੇ 'ਚ ਹੋਈ ਮੌਤ 'ਤੇ ਮੌਨ ਧਾਰਨ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ | ਜਿਨ੍ਹਾਂ ਪੈਨਸ਼ਨਰ ਮੈਂਬਰਾਂ ਦਾ ਜਨਮ ਦਿਨ ਦਸੰਬਰ ਮਹੀਨੇ ਵਿਚ ਆਉਂਦਾ ਹੈ, ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਤੰਦਰੁਸਤੀ ਅਤੇ ਖ਼ੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ | ਪੈਨਸ਼ਨਰ ਦਿਵਸ ਦੀ ਸਮੁੱਚੀ ਕਾਰਵਾਈ ਯੂਨੀਅਨ ਦੇ ਖ਼ਜ਼ਾਨਚੀ ਲਲਿਤ ਕੁਮਾਰ ਨੇ ਚਲਾਈ | ਸਮਾਗਮ ਨੂੰ ਪੰਜਾਬ ਸੇਵਾ ਮੁਕਤ ਮਿਊਸਪਲ ਵਰਕਰਜ਼ ਯੂਨੀਅਨ ਦੇ ਸੂਬਾ ਸਰਪ੍ਰਸਤ ਜਨਕ ਰਾਜ ਮਾਨਸਾ, ਮਿਊਸਪਲ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਸ਼ਾਹਕੋਟ,ਮੀਤ ਪ੍ਰਧਾਨ ਸਤਪਾਲ ਮਹਿੰਮੀ, ਜਨਰਲ ਸਕੱਤਰ ਤਾਰਾ ਸਿੰਘ ਬੀਕਾ, ਐਸੋਸੀਏਸ਼ਨ ਫਿਲੌਰ ਦੇ ਬਲਵਿੰਦਰ ਕੁਮਾਰ ਨੇ ਸੰਬੋਧਨ ਕਰਦੇ ਹੋਏ ਪੈਨਸ਼ਨਰ ਦਿਵਸ ਮਨਾਉਣ ਸੰਬੰਧੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਬੇਰੁਖ਼ੀ ਵਾਲੇ ਵਤੀਰੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਸਮਾਗਮ ਦੇ ਅੰਤ ਵਿਚ ਸਭ ਮਿਊਸਪਲ ਪੈਨਸ਼ਨਰਜ਼ ਤੇ ਫੈਮਲੀ ਪੈਨਸ਼ਨਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਤਪਾਲ ਮਹਿੰਮੀ ਮੀਤ ਪ੍ਰਧਾਨ ਨੇ ਸਮਾਗਮ ਵਿਚ ਸ਼ਾਮਿਲ ਪੈਨਸ਼ਨਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਯੂਨੀਅਨ ਨੂੰ ਤਨੋ ਮਨੋਂ ਧਨੋ ਸਹਿਯੋਗ ਦੇਣ ਦੀ ਅਪੀਲ ਕੀਤੀ | ਇਸ ਮੌਕੇ ਰਜਿੰਦਰ ਕੁਮਾਰ ਬਲਾਚੌਰ, ਨਰੇਸ਼ ਕੁਮਾਰ ਸ਼ਾਹਕੋਟ, ਜਰਨੈਲ ਸਿੰਘ, ਰਸ਼ੀਦ ਕੁਮਾਰ, ਸਤਨਾਮ ਸਿੰਘ ਸ਼ਾਹਕੋਟ, ਰਾਮ ਲੁਭਾਇਆ , ਚਰਨ ਦਾਸ, ਪ੍ਰੇਮ ਨਾਥ, ਜਨਕ ਰਾਜ ਮਾਨਸਾ ਸੂਬਾ ਚੇਅਰਮੈਨ, ਸੁਰਜੀਤ ਸਿੰਘ ਫਿਲੌਰ, ਭਜਨ ਰਾਮ,ਬਾਲ ਕਿ੍ਸ਼ਨ, ਬਲਵਿੰਦਰ ਕੁਮਾਰ, ਸ਼ਿਵ ਦਾਸ, ਸੰਤੋਖ ਸਿੰਘ, ਕਿ੍ਸ਼ਨ ਪਾਲ, ਬਲਜਿੰਦਰ ਕੁਮਾਰ ਮਾਹਿਲਪੁਰ, ਜਗਮੇਲ ਸਿੰਘ ਸੂਬਾ ਸਕੱਤਰ, ਸੁਖਪਾਲ ਸਿੰਘ ਰਾਏਕੋਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਸੰਬੰਧੀ ਸਮਾਗਮਾਂ ਦੇ ਦੂਜੇ ਦਿਨ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਵਿਖੇ ਦੀਵਾਨ ਸਜਾਏ ਸਾਹਿਬਜ਼ਾਦਿਆ... ਅਗਲੀ ਖ਼ਬਰ ਸੁਰਿੰਦਰਪਾਲ ਸਿੰਘ ਦੇ ਪਿਤਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ
Ad Position 24