14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਵਿਚ 'ਆਪ' ਦੀ ਸ਼ਾਹਕੋਟ 'ਚ ਹੋਈ ਹਾਰ ਦੇ ਕਾਰਨ ਲੱਭੇ ਜਾਣ-ਬੀਬੀ ਕਾਕੜ ਕਲਾਂ

Ad Position 21
No active advertisement
ਅਜੀਤ ਡੈਸਕ 20-12-2025
ਸ਼ਾਹਕੋਟ, 19 ਦਸੰਬਰ(ਬਾਂਸਲ)-ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਹੋਈ ਹਾਰ ਦਾ ਕਾਰਨ ਬਣੇ ਪਹਿਲੂਆਂ ਬਾਰੇ ਪਤਾ ਲਗਾਉਣ ਲਈ ਪਾਰਟੀ ਹਾਈਕਮਾਨ ਨੂੰ ਗੰਭੀਰਤਾ ਨਾਲ ਵਿਚਾਰ ਚਰਚਾ ਕਰਨੀ ਚਾਹੀਦੀ ਹੈ¢ ਇਹ ਵਿਚਾਰ ਪ੍ਰਗਟ ਕਰਦਿਆਂ ਬੀਬੀ ਰਣਜੀਤ ਕÏਰ ਕਾਕੜ ਕਲਾਂ ਡਾਇਰੈਕਟਰ ਇੰਫੋਟੈੱਕ ਪੰਜਾਬ ਅਤੇ ਸੂਬਾ ਵਾਈਸ ਪ੍ਰਧਾਨ ਮਹਿਲਾ ਵਿੰਗ 'ਆਪ' ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਸੂਬੇ ਭਰ ਵਿਚ ਸੰਮਤੀ ਚੋਣਾਂ ਵਿਚ 'ਆਪ' ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤਾਂ ਸ਼ਾਹਕੋਟ ਹਲਕੇ ਵਿਚ 'ਆਪ' ਦੀ ਹੋਈ ਨਮੋਸ਼ੀਜਨਕ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਾਰਟੀ ਹਾਈਕਮਾਨ ਨੂੰ ਹਲਕੇ ਦੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ¢ ਇੱਥੇ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਦੇ ਚਾਰੇ ਜ਼ੋਨਾਂ ਤੋਂ ਹਾਰ ਗਈ ਤੇ ਤਿੰਨ ਬਲਾਕ ਸੰਮਤੀਆਂ ਦੇ ਕੁੱਲ 45 ਜ਼ੋਨਾਂ ਵਿੱਚੋਂ ਸਿਰਫ਼ 13 ਜ਼ੋਨਾਂ 'ਤੇ ਹੀ ਜਿੱਤ ਪ੍ਰਾਪਤ ਕਰ ਸਕੀ ਹੈ¢ ਪਾਰਟੀ ਦੀ ਹਲਕਾ ਸ਼ਾਹਕੋਟ ਵਿਚ ਹੋਈ ਇਸ ਹਾਰ ਦੇ ਕਾਰਨ ਗਿਣਾਉਂਦਿਆਂ ਬੀਬੀ ਕਾਕੜ ਕਲਾਂ ਨੇ ਕਿਹਾ ਕਿ ਚੋਣਾਂ ਦÏਰਾਨ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਪੂਰੀ ਤਰ੍ਹਾਂ ਅਣਗÏਲਿਆ ਕਰਨਾ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਉਮੀਦਵਾਰਾਂ ਦੀ ਚੋਣ ਮÏਕੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਸਲਾਹ ਮਸ਼ਵਰਾ ਨਾ ਕਰਨਾ ਪ੍ਰਮੁੱਖ ਹਨ¢ ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਮਰਹੂਮ ਰਤਨ ਸਿੰਘ ਕਾਕੜ ਕਲਾਂ ਦੇ ਸਮੇਂ ਤੋਂ 'ਆਪ' ਨਾਲ ਜੁੜੇ ਹੋਏ ਵਰਕਰਾਂ ਦੀ ਕੋਈ ਪੁੱਛ ਗਿੱਛ ਨਹੀਂ ਹੈ¢ ਇਸ ਮÏਕੇ ਮਨਦੀਪ ਸਿੰਘ ਝੀਤਾ ਪੀ.ਏ. ਤੇ ਲਛਮਣ ਸਿੰਘ ਪੂਨੀਆਂ ਵੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਰਦਾਰ ਕੁਲਦੀਪ ਸਿੰਘ ਦੁਸਾਂਝ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਦੀ 'ਪੰਥਕ ਕਾਨਫਰੰਸ' 26 ਨੂੰ , ਸੰਗਤਾਂ ਹੁੰਮ-ਹੁਮਾ ਕੇ ਪੁੱਜਣ-ਜਥੇਦਾਰ ਸ਼ਾਹਕੋਟ
Ad Position 24